16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਗਾਲਿਬ ਕਲਾਂ ਪਿੰਡ ਦੇ ਵਿਆਹ ਸਮਾਗਮ ਵਿਚ ਗੋਲੀਆਂ ਚਲਾਉਣ ਦੇ ਦੋਸ਼ 'ਚ ਸੱਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 27-09-2025
ਜਗਰਾਉਂ, 26 ਸਤੰਬਰ (ਗੁਰਦੀਪ ਸਿੰਘ ਮਲਕ)-ਪਿੰਡ ਗਾਲਿਬ ਕਲਾ ਵਿਚ ਵਿਆਹ ਦੀ ਪਾਰਟੀ ਦੌਰਾਨ ਕੀਤੀ ਗਈ ਹਵਾਈ ਫਾਇਰਿੰਗ ਮਾਮਲੇ ਵਿਚ ਪੁਲਿਸ ਨੇ ਸੱਤ ਦੋਸ਼ੀਆਂ ਸਮੇਤ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਕਥਿਤ ਦੋਸ਼ੀਆਂ ਦੀ ਪਛਾਣ ਦਵਿੰਦਰ ਸਿੰਘ ਉਰਫ਼ ਬਾਬਾ (ਕਾਲੇਕੇ), ਗੋਬਿੰਦ ਸਿੰਘ ਉਰਫ਼ ਕੁੰਦਨ (ਮਾਣੂੰਕੇ), ਸੋਨੰੂ ਉਰਫ਼ ਕੀਨੀਆ (ਜਗਰਾਉਂ), ਲਵਪ੍ਰੀਤ ਸਿੰਘ ਉਰਫ਼ ਕਾਲੂ (ਗਾਲਿਬ), ਅਨਮੋਲ ਸਿੰਘ ਉਰਫ਼ ਕੱਟਾ (ਜਗਰਾਉਂ), ਆਕਾਸ਼ਦੀਪ ਉਰਫ਼ ਟੱਲੀ (ਮਲਕ) ਅਤੇ ਜੇਮਸ (ਅਲੀਪੁਰ, ਫਤਿਹਗੜ੍ਹ ਸਾਹਿਬ) ਵਜੋਂ ਹੋਈ ਹੈ | ਇਸ ਸਬੰਧੀ ਡੀ.ਐੱਸ.ਪੀ. ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਦੀ ਧਰਮਸ਼ਾਲਾ ਵਿਚ ਹੋ ਰਹੀ ਸੁਖਵਿੰਦਰ ਸਿੰਘ ਦੀ ਵਿਆਹ ਪਾਰਟੀ ਦੌਰਾਨ ਕੁਝ ਨੌਜਵਾਨ ਲਾਇਸੰਸੀ ਅਤੇ ਗੈਰ-ਲਾਇਸੰਸੀ ਹਥਿਆਰਾਂ ਨਾਲ ਗੋਲੀਆਂ ਚਲਾ ਰਹੇ ਹਨ | ਫਾਇਰਿੰਗ ਦੀਆਂ ਆਵਾਜ਼ਾਂ ਨਾਲ ਪਿੰਡ ਵਿਚ ਖੌਫ਼ ਦਾ ਮਾਹੌਲ ਬਣ ਗਿਆ | ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਪਰ ਸਾਇਰਨ ਦੀ ਆਵਾਜ਼ ਸੁਣਦੇ ਹੀ ਸਾਰੇ ਦੋਸ਼ੀ ਫਰਾਰ ਹੋ ਗਏ | ਥਾਣਾ ਸਦਰ ਪੁਲਿਸ ਨੇ ਧਾਰਾ 25, 27 ਅਸਲਾ ਐਕਟ, ਧਾਰਾ 3, 4 ਪਬਲਿਕ ਪ੍ਰਾਪਰਟੀ ਡੈਮੇਜ ਐਕਟ 1984, ਧਾਰਾ 125, 190, 191(3) ਬੀ.ਐੱਨ.ਐੱਸ. ਅਧੀਨ ਕੇਸ ਦਰਜ ਕੀਤਾ ਹੈ | ਪੁਲਿਸ ਮੁਤਾਬਿਕ ਸਾਰੇ ਦੋਸ਼ੀ ਇਸ ਵੇਲੇ ਫ਼ਰਾਰ ਹਨ |
Ad Position 22
No active advertisement
ਪਿਛਲੀ ਖ਼ਬਰ ਆਖਿਰ ਕੌਣ ਹੈ ਬਲਦੇਵ ਸਿੰਘ....? 7 ਮਹੀਨਿਆਂ ਤੋਂ ਜਗਰਾਉਂ ਵਾਸੀਆਂ ਨੂੰ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਦੀ ਭਾ... ਅਗਲੀ ਖ਼ਬਰ ਕਸਬਾ ਸਿੱਧਵਾਂ ਬੇਟ ਦੇ ਗੁਰਦੁਆਰਾ ਸਾਹਿਬ ਵਿਖੇ ਹੱਡੀਆਂ ਦੀਆਂ ਬਿਮਾਰੀਆਂ ਦਾ ਕੈਂਪ 5 ਨੂੰ
Ad Position 24