ਜਗਰਾਉਂ, 26 ਸਤੰਬਰ (ਵਿਨੋਦ ਕੁਮਾਰ)-ਭਾਜਪਾ ਵਲੋਂ ਸੇਵਾ ਪਖਵਾੜੇ ਦੇ ਸੱਦੇ ਤਹਿਤ ਭਾਰਤੀ ਜਨਤਾ ਪਾਰਟੀ ਜਗਰਾਉਂ ਦੇ ਸਮੂਹ ਵਰਕਰਾਂ ਨੇ ਰੇਲਵੇ ਸਟੇਸ਼ਨ ਜਗਰਾਉਂ ਦੀ ਸਫ਼ਾਈ ਕੀਤੀ | ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਮ ਦਿਨ 17 ਸਤੰਬਰ ਤੋਂ 2 ਅਕਤੂਬਰ ਤੱਕ ਪਾਰਟੀ ਵਲੋਂ ਮੰਡਲ ਪੱਧਰ ਤੱਕ ਵੱਖ-ਵੱਖ ਪ੍ਰੋਗਰਾਮ ਦਿੱਤੇ ਗਏ ਹਨ ਜਿਵੇਂ ਕਿ ਸਫ਼ਾਈ ਅਭਿਆਨ, ਮੈਡੀਕਲ ਕੈਂਪ, ਇਕ ਰੁੱਖ ਮਾਂ ਦੇ ਨਾਮ, ਖ਼ੂਨਦਾਨ ਕੈਂਪ, ਮੋਦੀ ਜੀ ਦੇ ਜੀਵਨ 'ਤੇ ਪ੍ਰਦਰਸ਼ਨੀ, ਜ਼ਿਲ੍ਹਾ ਪੱਧਰ 'ਤੇ ਸੰਮੇਲਨ, ਸਵਦੇਸ਼ੀ ਨੂੰ ਅਪਣਾਉਣਾ, ਚਿੱਤਰਕਲਾ ਦੇ ਮੁਕਾਬਲੇ, ਮੈਰਾਥਨ ਦੌੜ ਅਤੇ 2 ਅਕਤੂਬਰ ਨੂੰ ਗਾਂਧੀ ਜਯੰਤੀ ਤੇ ਲਾਲ ਬਹਾਦਰ ਸ਼ਾਸਤਰੀ ਦੀ ਜਯੰਤੀ ਮਨਾਈ ਜਾਵੇਗੀ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਰਾਉਂ ਡਾ: ਰਾਜਿੰਦਰ ਸ਼ਰਮਾ, ਸਰਕਲ ਪ੍ਰਧਾਨ ਮੰਡੀ ਨਵਨੀਤ ਗੁਪਤਾ ਸ਼ਿਸ਼ੂ, ਸਰਕਲ ਪ੍ਰਧਾਨ ਮੰਡਲ ਸਿਟੀ ਟੋਨੀ ਵਰਮਾ, ਸੁਮਿਤ ਅਰੋੜਾ, ਨਵੀਨ ਜੈਨ, ਰਾਜ ਵਰਮਾ, ਸੁਰੇਸ਼ ਗਰਗ, ਜਿੰਦਰਪਾਲ ਧੀਮਾਨ, ਡਾਕਟਰ ਨਿਰਮਲ ਭੁੱਲਰ, ਸੌਰਵ ਗਰਗ, ਲਲਿਤ ਮੋਹਨ ਜੈਨ, ਸੁਰੇਸ਼ ਖੰਨਾ, ਗੌਰਵ ਗੁਪਤਾ, ਅਨਮੋਲ ਗੁਪਤਾ, ਰਾਜੂ ਸ਼ਰਮਾ, ਰਾਜ ਸ਼ਰਮਾ, ਮਨਦੀਪ ਸਿੰਘ, ਸ਼ੰਟੀ ਚੋਪੜਾ, ਐਡਵੋਕੇਟ ਵਿਵੇਕ ਭਾਰਦਵਾਜ, ਮਹਿੰਦਰ ਵਰਮਾ, ਅਨੁਜ ਸ਼ਰਮਾ, ਜਤਿੰਦਰ ਕੁਮਾਰ ਸ਼ੰਮੀ, ਸ਼ੰਕਰ, ਹਰਵਿੰਦਰ ਸਿੰਘ, ਅੰਮਿ੍ਤ ਲਾਲ ਗੁਪਤਾ, ਰਾਹੁਲ ਦੌਧਰੀਆ, ਪ੍ਰਦੁਮਨ ਬਾਂਸਲ, ਸੁਨੀਲ ਕੁਮਾਰ, ਦਵਿੰਦਰ ਕੁਮਾਰ, ਕਮਲ ਦੇਵ, ਗੁਰਪ੍ਰੀਤ ਬੱਗਾ ਆਦਿ ਹਾਜ਼ਰ ਸਨ |