16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਹੰਬੜਾਂ 'ਚ ਦਸਹਿਰੇ ਨੂੰ ਮੁੱਖ ਰੱਖਦਿਆਂ ਲਗਾਈ ਸਾਂਝੀ ਮਾਤਾ ਦੀ ਮਹਿਲਾਵਾਂ ਨੇ ਕੀਤੀ ਆਰਤੀ

Ad Position 21
No active advertisement
ਅਜੀਤ ਡੈਸਕ 27-09-2025
ਹੰਬੜਾਂ, 26 ਸਤੰਬਰ (ਮੇਜਰ ਹੰਬੜਾਂ)-ਹਰ ਸਾਲ ਵਾਂਗ ਦੁਸਿਹਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਾਂਝੀ ਮਾਤਾ ਦਾ ਤਿਉਹਾਰ ਕਸਬਾ ਹੰਬੜਾਂ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਨਵਰਾਤੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਭਵਕੀਰਤ ਕੌਰ ਕਲੇਰ, ਪਰਮਿੰਦਰ ਕੌਰ, ਅਜੀਤਪਾਲ ਕੌਰ, ਅਰਸ਼ਦੀਪ ਕੌਰ ਸਮੇਤ ਹੋਰ ਮਹਿਲਾਵਾਂ ਵਲੋਂ ਕਲੇਰ ਨਿਵਾਸ ਵਿਖੇ ਕੰਧ 'ਤੇ ਲਗਾਈ ਗਈ ਸਾਂਝੀ ਮਾਤਾ ਦੀ ਅੱਜ ਆਰਤੀ ਕੀਤੀ ਗਈ | ਆਰਤੀ ਸਮੇਂ ਲੜਕੀਆਂ ਤੇ ਇਕੱਠੀਆ ਹੋਈਆਂ ਮਾਤਾਵਾਂ ਵਲੋਂ 'ਉੱਠ ਨੀ ਸਾਂਝੀਏ ਕੁੰਡਾ ਖੋਲ੍ਹ ਕੁੜੀਆਂ ਆਈਆਂ ਤੇਰੇ ਕੋਲ', 'ਪੂਜ ਪਜਾਈ ਕਿਆ ਕੁਝ ਲਿਆਈ 7 ਭਤੀਜੇ, 16 ਮੇਰੇ ਭਾਈ' ਗੀਤ ਆਦਿ ਗਏ ਤੇ ਆਰਤੀ ਦੀ ਰਸਮ ਕੀਤੀ ਗਈ | ਸਾਂਝੀ ਮਾਤਾ ਕੋਲ ਦੀਵਾ ਬਾਲਕੇ ਕੀਤੀ ਗਈ ਆਰਤੀ ਸਮੇਂ ਆਪਸੀ ਭਾਈਚਾਰਕ ਸਾਂਝ ਦਾ ਮਾਹੌਲ ਪੈਦਾ ਕੀਤੇ ਜਾਣ ਦਾ ਇਕ ਚੰਗਾ ਸੁਨੇਹਾ ਦਿੱਤਾ | ਭਵਕੀਰਤ ਕੌਰ ਕਲੇਰ, ਅਰਸ਼ਦੀਪ ਕੌਰ ਅਤੇ ਪਰਮਿੰਦਰ ਕੌਰ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸਵੇਰ ਸਮੇਂ ਸਾਂਝੀ ਮਾਤਾ ਨੂੰ ਜਲ ਪ੍ਰਵਾਹ ਕੀਤਾ ਜਾਵੇਗਾ, ਜਿਸ ਵਿਚ ਵੱਡੀ ਗਿਣਤੀ ਮਹਿਲਾਵਾਂ ਮੌਜੂਦ ਹੋਣਗੀਆਂ | ਇਸ ਮੌਕੇ ਜਸਵੰਤ ਕੌਰ ਕਲੇਰ, ਬਲਜਿੰਦਰ ਕੌਰ, ਪਵਨਦੀਪ ਕੌਰ ਕਲੇਰ, ਸੁਖਵਿੰਦਰ ਕੌਰ, ਹਰਕੰਵਲ ਕਲੇਰ, ਅਰਸ਼ਦੀਪ ਕੌਰ, ਮਨਜੀਤ ਕੌਰ, ਸ਼ਿੰਦਰ ਕੌਰ ਸਮੇਤ ਹੋਰ ਮਹਿਲਾਵਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਰਨਾਮ ਕੌਰ ਨਮਿਤ ਦੇਹੜਕਾ ਵਿਖੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸੇਵਾ ਪੰਦ੍ਹਰਵਾੜੇ ਤਹਿਤ ਕੀਤੀ ਜਗਰਾਉਂ ਰੇਲਵੇ ਸਟੇਸ਼ਨ ਦੀ ਸਫ਼ਾਈ
Ad Position 24