ਹਠੂਰ, 26 ਸਤੰਬਰ (ਜਸਵਿੰਦਰ ਸਿੰਘ ਛਿੰਦਾ)-109 ਸਾਲਾ ਮਾਤਾ ਗੁਰਨਾਮ ਕੌਰ ਧਾਲੀਵਾਲ ਨਮਿੱਤ ਗੁਰਦੁਆਰਾ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ | ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਨਮਿਤ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਰਾਗੀ ਭਾਈ ਪਿੰਦਰਪਾਲ ਸਿੰਘ ਮਰਦਾਨੇ ਕੇ ਦੇ ਜਥੇ ਨੇ ਕੀਰਤਨ ਦੁਆਰਾ ਹਾਜ਼ਰੀ ਭਰੀ | ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਮੌਜੂਦਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਾਤਾ ਦੀ ਵਡੇਰੀ ਉਮਰ ਦੇ ਰਾਜ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਪੁਰਾਣੀਆਂ ਖੁਰਾਕਾਂ ਤੇ ਹੱਥੀਂ ਕੀਤੇ ਕੰਮ ਹੀ ਚੰਗੀ ਸਿਹਤ ਦਾ ਰਾਜ ਸਨ | ਇਸ ਮੌਕੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਗਿਆਨੀ ਭਜਨ ਸਿੰਘ ਨੇ ਵੀ ਮਾਤਾ ਦੇ ਜੀਵਨ ਸੰਬੰਧੀ ਚਾਨਣਾ ਪਾਇਆ ਤੇ ਪਰਿਵਾਰ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ | ਪਰਿਵਾਰ ਵਲੋਂ ਮਾਤਾ ਗੁਰਨਾਮ ਕੌਰ ਨਮਿਤ ਪਿੰਡ ਦੇ ਸਮੂਹ ਧਾਰਮਿਕ ਅਸਥਾਨਾਂ, ਸਕੂਲਾਂ ਨੂੰ ਦਾਨ ਦਿੱਤਾ | ਮਾਤਾ ਗੁਰਨਾਮ ਕੌਰ ਦੀ ਧੀ ਨੇ ਵੀ ਦਸ ਹਜ਼ਾਰ ਰੁਪਏ ਗੁਰਦੁਆਰਾ ਬਾਬਾ ਮੱਘਰ ਸਿੰਘ ਲਈ ਭੇਟ ਕੀਤੇ | ਇਸ ਮੌਕੇ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਵਲੋਂ ਭਾਈ ਹਰੀ ਸਿੰਘ, ਬਲਦੇਵ ਸਿੰਘ ਦੇਬੀ (ਪੁੱਤਰ), ਰਾਜਵੀਰ ਸਿੰਘ ਰਾਜਾ ਸੈਕਟਰੀ ਕੋਆਪ੍ਰਟਿਵ ਸੁਸਾਇਟੀ, ਮਨਮੋਹਨ ਸਿੰਘ, ਕਮਲਜੀਤ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ (ਪੋਤਰੇ) ਤੋਂ ਇਲਾਵਾ ਟਰੱਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਬਿੰਦਰ ਸਿੰਘ ਮਨੀਲਾ, ਮਾਰਕੀਟ ਕਮੇਟੀ ਜਗਰਾਉਂ ਦੇ ਸਾਬਕਾ ਪ੍ਰਧਾਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਇੰਜੀਨੀਅਰ ਪ੍ਰਮਿੰਦਰ ਸਿੰਘ ਭੰਮੀਪੁਰਾ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਨਿਰਮਲ ਸਿੰਘ ਧੀਰਾ, ਰਣਜੀਤ ਸਿੰਘ ਬੱਬੂ, ਕਰਮਜੀਤ ਸਿੰਘ ਕੱਕੂ, ਮਨੀ ਗਰਗ, ਜਗਜੀਤ ਸਿੰਘ ਕਾਉਂਕੇ, ਕਰਨਜੀਤ ਸਿੰਘ ਗਾਲਿਬ, ਸਰਪੰਚ ਗੋਪਾਲ ਸਿੰਘ ਡੱਲਾ, ਜਗਜੀਤ ਸਿੰਘ ਡੱਲਾ, ਸੈਕਟਰੀ ਦਲੀਪ ਸਿੰਘ, ਜਗਜੀਤ ਸਿੰਘ ਅੱਬੂਪੁਰਾ, ਸੈਕਟਰੀ ਲਖਵੀਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ (ਭਾਕਿਯੂ), ਤਰਸੇਮ ਸਿੰਘ ਬੱਸੂਵਾਲ, ਮੱਖਣ ਸਿੰਘ ਬੁਰਜ਼ ਕੁਲਾਰਾ, ਪ੍ਰਧਾਨ ਚੰਦ ਸਿੰਘ ਸਿੱਧੂ, ਗੁਰਮੀਤ ਸਿੰਘ ਪੱਪੂ, ਬਲਜੀਤ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਜੀਵਨ ਸਿੰਘ, ਲਾਡੀ ਸਿੰਘ, ਉਰਮਲ ਸਿੰਘ, ਪ੍ਰਧਾਨ ਚੰਦ ਸਿੰਘ ਭੱਟੀ, ਸੂਬੇਦਾਰ ਬਲਦੇਵ ਸਿੰਘ ਧਾਲੀਵਾਲ, ਜਥੇਦਾਰ ਅਜਮੇਰ ਸਿੰਘ ਸਿੱਧੂ, ਅਜਮੇਰ ਸਿੰਘ ਧਾਲੀਵਾਲ, ਨੰਬਰਦਾਰ ਕਰਨੈਲ ਸਿੰਘ ਧਾਲੀਵਾਲ, ਸੇਵਕ ਸਿੰਘ ਧਾਲੀਵਾਲ, ਵੀਰਬਲ ਸਿੰਘ ਪੰਚ, ਧਿਆਨ ਸਿੰਘ, ਪ੍ਰਧਾਨ ਮੁਖਤਿਆਰ ਸਿੰਘ, ਚਰਨਜੀਤ ਸਿੰਘ, ਤਰਲੋਕ ਸਿੰਘ ਖਹਿਰਾ, ਨਿਰਮਲ ਸਿੰਘ ਨੌਧੇਕਾ, ਜਥੇਦਾਰ ਰਣਜੀਤ ਸਿੰਘ ਰਾਜਾ, ਫੌਜੀ ਸੁਰਜੀਤ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਜੱਸਾ ਖਹਿਰਾ, ਜਗਰੂਪ ਸਿੰਘ ਲੱਖਾ, ਜਗਜੀਤ ਸਿੰਘ ਹਾਕਰ ਆਦਿ ਹਾਜ਼ਰ ਸਨ |