16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਨਾਨਕਸਰ ਤੋਂ ਸੰਤ ਬਾਬਾ ਘਾਲਾ ਸਿੰਘ ਨੇ ਹੜ੍ਹ ਪੀੜਤਾਂ ਲਈ ਲੱਖਾਂ ਰੁਪਏ ਦਾ ਸਾਮਾਨ 6 ਟਰਾਲਿਆਂ 'ਚ ਰਵਾਨਾ

Ad Position 21
No active advertisement
ਅਜੀਤ ਡੈਸਕ 27-09-2025
ਜਗਰਾਉਂ, 26 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ ਦੇ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ ਪ੍ਰਵਾਸੀ ਪੰਜਾਬੀ ਸੰਗਤਾਂ ਦੇ ਸਹਿਯੋਗ ਨਾਲ ਅੱਜ ਪੰਜਾਬ ਦੇ ਕਈ ਜ਼ਿਲਿ੍ਹਆਂ ਦੇ ਪਿੰਡਾਂ ਵਿਚ 6 ਟਰਾਲੇ ਸਮਾਨ ਦੇ ਭਰੇ ਰਵਾਨਾ ਕੀਤੇ | ਇੰਨ੍ਹਾਂ ਟਰਾਲਿਆਂ ਵਿਚ ਕਰੀਬ 13 ਹਜ਼ਾਰ ਗੱਦੇ, ਕੰਬਲ, ਜੈਕਟਾਂ, ਬੂਟ ਅਤੇ ਔਰਤਾਂ ਦੇ ਸੂਟ ਸਮੇਤ ਹੋਰ ਸਮਾਨ ਸ਼ਾਮਿਲ ਹੈ | ਗੁਰਦੁਆਰਾ ਨਾਨਕਸਰ ਕਲੇਰਾਂ ਤੋਂ ਸੰਗਤਾਂ ਦੇ ਵੱਡੇ ਇਕੱਠ ਦੇ ਜੈਕਾਰਿਆਂ ਦੀ ਗੂੰਜ ਵਿਚ ਇੰਨ੍ਹਾਂ ਅੱਧੀ ਦਰਜਨ ਵੱਡੇ ਟਰਾਲਿਆਂ ਨੂੰ ਸੰਤ ਬਾਬਾ ਘਾਲਾ ਸਿੰਘ ਵਲੋਂ ਰਵਾਨਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਚਾਹੇ ਹੜ੍ਹਾਂ ਨੇ ਚਾਰ-ਚੁਫੇਰੇ ਤਬਾਹੀ ਮਚਾਈ ਹੈ, ਪਰ ਦੇਸ਼ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੇ ਆਪਣੇ ਪੰਜਾਬ ਅਤੇ ਪੰਜਾਬੀਆਂ ਦੀ ਸਹਾਇਤਾ ਲਈ ਨਿੱਜੀ ਖ਼ਜ਼ਾਨਿਆਂ ਦੇ ਮੂੰਹ ਖੋਲ੍ਹ ਦਿੱਤੇ ਹਨ | ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਜਿਹੇ ਉਪਰਾਲੇ ਕਰਦੀ ਰਹੇਗੀ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੰਪਰਦਾਇ ਵੱਲੋਂ ਪੰਜਾਬ 'ਚ ਆਏ ਹੜ੍ਹਾਂ ਦੀ ਬਿਪਤਾ ਤੋਂ ਬਚਾਉਣ ਲਈ ਪਾਠ ਵੀ ਪ੍ਰਕਾਸ਼ ਕੀਤੇ ਗਏ ਸਨ | ਇਸ ਮੌਕੇ ਬਾਬਾ ਅਰਵਿੰਦਰ ਸਿੰਘ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਆਗਿਆਪਾਲ ਸਿੰਘ, ਗੁਰਚਰਨ ਸਿੰਘ ਰਾਏਸਰ, ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਪੰਚ ਮਨਦੀਪ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ, ਭਾਈ ਗੇਜਾ ਸਿੰਘ, ਸਾਬਕਾ ਸਰਪੰਚ ਜਗਜੀਤ ਸਿੰਘ ਕਾਉਂਕੇ, ਅਜਮੇਰ ਸਿੰਘ ਕਾਲਸਾਂ, ਬਿੱਕਰ ਸਿੰਘ ਡੱਲਾ, ਰਮਨਦੀਪ ਸਿੰਘ ਕਾਉਂਕੇ, ਸਤਨਾਮ ਸਿੰਘ ਭਦੌੜ, ਗੋਰਾ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ ਅਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਲਜ ਰੋਡ ਦਾਖਾ ਦੀ ਬਦ ਤੋਂ ਬਦਤਰ ਹੋਈ ਸੜਕ ਵਿਦਿਆਰਥੀਆਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਬਣੀ ਅਗਲੀ ਖ਼ਬਰ ਪ੍ਰਧਾਨ ਹੰਬੜਾਂ ਵਲੋਂ ਸੱਤਿਆ ਭਾਰਤੀ ਮਿਡਲ ਸਕੂਲ ਨੂੰ ਪੱਖੇ ਤੇ ਹੋਰ ਸਮੱਗਰੀ ਭੇਟ
Ad Position 24