16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਕਾਲਜ ਰੋਡ ਦਾਖਾ ਦੀ ਬਦ ਤੋਂ ਬਦਤਰ ਹੋਈ ਸੜਕ ਵਿਦਿਆਰਥੀਆਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਬਣੀ

Ad Position 21
No active advertisement
ਅਜੀਤ ਡੈਸਕ 27-09-2025
ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਪਲੇਠੀ ਨਗਰ ਕੌਂਸਲ ਮੁੱਲਾਂਪੁਰ ਦਾਖਾ ਅਧੀਨ ਪੰਜਾਬ ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ਇਉਂ ਖੱਖਰੀ ਖੱਖਰੀ ਹੋਈਆਂ ਪਈਆਂ, ਜਿਵੇਂ ਹੜ੍ਹਾਂ ਦੀ ਮਾਰ ਨਾਲ ਦਰਿਆਵਾਂ ਕਿਨਾਰੇ ਪਿੰਡਾਂ ਦੀਆਂ ਸੜਕਾਂ ਹੋਣ! ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ, ਜੀ.ਟੀ.ਬੀ-ਆਈ.ਐੱਮ.ਟੀ ਦਾਖਾ, ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਗੁਰਦੁਆਰਾ ਸਿੰਘ ਸਭਾ ਕਾਲਜ ਰੋਡ ਦਾਖਾ, ਸ਼ਮਸ਼ਾਨਘਾਟ ਦਾਖਾ ਨੂੰ ਜਾਣ ਵਾਲੀ ਕਰੀਬ 2 ਕਿਲੋਮੀਟਰ ਸੜਕ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਅੱਖਾਂ ਮੀਚੀਆਂ ਹੋਈਆਂ ਹਨ | ਦਾਖਾ ਮਾਰਕੀਟ ਕਮੇਟੀ ਅਧੀਨ ਇਸ ਸੜਕ ਨੂੰ ਬਣਾਉਣ ਲਈ ਜੀ.ਟੀ.ਬੀ ਵਿੱਦਿਅਕ ਅਦਾਰਿਆਂ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਜ਼ਿਲ੍ਹਾ ਮੰਡੀ ਅਫ਼ਸਰ ਪੰਜਾਬ ਮੰਡੀ ਬੋਰਡ ਲੁਧਿਆਣਾ, ਜਨਰਲ ਮੈਨੇਜਰ/ਡਿਪਟੀ ਜਨ: ਮੈਨੇਜਰ, ਨਿੱਜੀ ਅਮਲਾ ਟੂ ਚੇਅਰਮੈਨ ਤੋਂ ਲੈ ਕੇ ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਦੇ ਦਫ਼ਤਰ ਈ.ਮੇਲ, ਫੈਕਸ ਰਾਹੀਂ ਕਈ ਪੱਤਰ ਕੱਢੇ ਕਿ ਸਕੂਲ, ਕਾਲਜ ਵਿਦਿਆਰਥੀਆਂ ਦੇ ਨਾਲ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਦੇ ਧਿਆਨਹਿੱਤ ਕਾਲਜ ਰੋਡ ਦਾਖਾ ਲਿੰਕ ਸੜਕ ਮੁਰੰਮਤ ਕੀਤੀ ਜਾਵੇ | ਜ਼ਿਕਰਯੋਗ ਹੈ ਕਿ ਪਿਛਲੇ ਕਈ ਵਰਿ੍ਹਆਂ ਤੋਂ ਕਾਲਜ ਰੋਡ ਦਾਖਾ ਦੀ ਮੁਰੰਮਤ ਨਾ ਹੋਣ ਕਰਕੇ ਸੜਕ ਖਿੱਲਰੀ ਪਈ ਹੈ | ਕਾਲਜ ਰੋਡ ਮੁਹੱਲਾ ਨਿਵਾਸੀਆਂ ਦਾ ਇਕ ਵਫ਼ਦ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਨੂੰ ਮਿਲ ਕੇ ਸੜਕ ਬਣਾਉਣ ਲਈ ਮੰਗ ਪੱਤਰ ਦੇ ਚੁੱਕਾ ਹੈ, ਪਰ ਆਪ ਪਾਰਟੀ ਦੀ ਸਰਕਾਰ 'ਚ ਲੋਕਾਂ ਦੀ ਸੁਣਨ ਵਾਲਾ ਕੋਈ ਨਹੀਂ |
Ad Position 22
No active advertisement
ਪਿਛਲੀ ਖ਼ਬਰ ਸਰਾਭਾ ਦੇ ਕਿਸਾਨਾਂ ਵਲੋਂ ਰਾਮਗੜ੍ਹ ਸਿਵੀਆ ਚੱਲ ਰਹੇ ਮੋਰਚੇ ਦੇ ਸਮਰਥਨ ਦਾ ਐਲਾਨ ਅਗਲੀ ਖ਼ਬਰ ਨਾਨਕਸਰ ਤੋਂ ਸੰਤ ਬਾਬਾ ਘਾਲਾ ਸਿੰਘ ਨੇ ਹੜ੍ਹ ਪੀੜਤਾਂ ਲਈ ਲੱਖਾਂ ਰੁਪਏ ਦਾ ਸਾਮਾਨ 6 ਟਰਾਲਿਆਂ 'ਚ ਰਵਾਨਾ
Ad Position 24