16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਰਾਭਾ ਦੇ ਕਿਸਾਨਾਂ ਵਲੋਂ ਰਾਮਗੜ੍ਹ ਸਿਵੀਆ ਚੱਲ ਰਹੇ ਮੋਰਚੇ ਦੇ ਸਮਰਥਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 27-09-2025
ਪੱਖੋਵਾਲ/ਸਰਾਭਾ, 26 ਸਤੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਅੱਜ ਪਿੰਡ ਸਰਾਭਾ ਦੇ ਕਿਸਾਨਾਂ ਦੀ ਬਠਿੰਡਾ ਗਰੀਨ ਫੀਲਡ ਹਾਈਵੇਅ 'ਚ ਆਈ ਜ਼ਮੀਨ ਦੇ ਮਾਲਕਾਂ ਦੀ ਅਹਿਮ ਮੀਟਿੰਗ ਸਤਿੰਦਰਪਾਲ ਸਿੰਘ ਦੇ ਗਰੇਵਾਲ ਸ਼ੈੱਲਰ (ਫਾਰਮ) 'ਤੇ ਹੋਈ | ਜਿਸ ਦੌਰਾਨ ਸਮੱੁਚੇ ਕਿਸਾਨਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਉਹ ਮਿਤੀ 29 ਸਤੰਬਰ, ਦਿਨ ਸੋਮਵਾਰ ਨੂੰ ਪਿੰਡ ਰਾਮਗੜ੍ਹ ਸਿਵੀਆਂ ਵਿਖੇ ਅਣਮਿੱਥੇ ਸਮੇ ਲਈ ਚੱਲ ਰਹੇ ਰੋਸ ਧਰਨੇ 'ਚ ਪੁੱਜ ਕੇ ਨੂੰ ਤਨੋਂ ਮਨੋਂ ਧਨੋਂ ਹਰ ਤਰ੍ਹਾਂ ਦਾ ਸਮਰਥਨ ਦੇਣਗੇ ਅਤੇ ਧਰਨਾ ਕਮੇਟੀ ਵਲੋਂ ਲਏ ਹਰ ਫ਼ੈਸਲੇ 'ਤੇ ਫੁੱਲ ਚੜ੍ਹਾਉਣਗੇ | ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਸਾਨ ਅਮਰ ਸਿੰਘ, ਕੁਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਅਖਵਾਉਂਦੀ ਹੈ, ਦੂਜੇ ਪਾਸੇ ਕਿਸਾਨਾਂ ਦੀ ਹਾਈਵੇਅ 'ਚ ਆਉਣ ਵਾਲੀ ਜ਼ਮੀਨ ਨੂੰ ਧੱਕੇ ਨਾਲ ਖੋਹ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ-ਪਰੋਖੇ ਕਰ ਰਹੀ ਹੈ | ਇਸ ਮੌਕੇ ਗੁਰਮਿੰਦਰ ਸਿੰਘ, ਬਲਵਿੰਦਰ ਸਿੰਘ, ਬਲਵੰਤ ਸਿੰਘ, ਬੂਟਾ ਸਿੰਘ, ਹਰਿੰਦਰ ਸਿੰਘ ਲਾਟੀ, ਤੇਜਿੰਦਰ ਸਿੰਘ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਪੀ.ਐੱਮ ਸਵੈ-ਨਿਧੀ ਸਕੀਮ ਤਹਿਤ ਲੋਕ ਕਲਿਆਣ ਮੇਲਾ ਸ਼ੁਰੂ ਅਗਲੀ ਖ਼ਬਰ ਕਾਲਜ ਰੋਡ ਦਾਖਾ ਦੀ ਬਦ ਤੋਂ ਬਦਤਰ ਹੋਈ ਸੜਕ ਵਿਦਿਆਰਥੀਆਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਬਣੀ
Ad Position 24