ਰਾਏਕੋਟ, 26 ਸਤੰਬਰ (ਸੁਸ਼ੀਲ)-ਰਾਏਕੋਟ ਨਗਰ ਕੌਂਸਲ ਵਲੋਂ ਪੀ.ਐੱਮ. ਨਿਧੀ ਸਵੈ ਨਿਧੀ ਸਕੀਮ ਤਹਿਤ ਸ਼ਹਿਰੀ ਸਟ੍ਰੀਟ ਵੈਂਡਰਾਂ ਲਈ ਲੋਕ ਕਲਿਆਣ ਮੇਲਾ ਸ਼ੁਰੂ ਕੀਤਾ ਗਿਆ ਹੈ, ਜਿਸਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਅਤੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਅਤੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਗਰੀਬ ਰੇਹੜੀ ਚਾਲਕਾਂ ਅਤੇ ਛੋਟੇ ਵਪਾਰੀ ਵਰਗ ਨੂੰ ਕੰਮਕਾਰ ਵਧਾਉਣ ਲਈ ਦੇਣ ਲਈ ਸਰਕਾਰ ਵਲੋਂ ਸਬ ਸਿਟੀ ਸਕੀਮ ਤਹਿਤ ਆਸਾਨ ਕਿਸ਼ਤਾਂ 'ਤੇ 15 ਤੋਂ 50 ਹਜ਼ਾਰ ਤੱਕ ਦਾ ਕਰਜ਼ਾ ਆਸਾਨ ਕਿਸ਼ਤਾਂ ਦੇ ਦਿੱਤਾ ਜਾਵੇਗਾ | ਇਸ ਸਕੀਮ ਦੇ ਲਾਭਪਾਤਰੀ ਨਗਰ ਕੌਂਸਲ ਰਾਏਕੋਟ ਦੀ ਹਦੂਦ ਅੰਦਰ ਫ਼ਲ, ਸਬਜ਼ੀਆਂ, ਚਾਹ, ਜੂਸ, ਪਲੰਬਰ, ਇਲੈਕਟ੍ਰੀਸ਼ਨ, ਕਬਾੜ, ਕੱਪੜੇ ਸੇਲ ਕਰਨਾ, ਵੰਗਾਂ ਚੂੜੀਆਂ, ਪਲਾਸਟਿਕ ਦਾ ਸਮਾਨ ਦੀ ਰੇਹੜੀ ਫੜ੍ਹੀ ਲਗਾਉਣ ਵਾਲੇ ਲੋਕ ਹੋ ਸਕਣਗੇ | ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਤੱਕ ਕਰਜ਼ਾ ਲੈਣ ਲਈ 2 ਅਕਤੂਬਰ ਤੱਕ ਨਗਰ ਕੌਂਸਲ ਦਫ਼ਤਰ ਵਿਖੇ ਆਪਣੇ ਆਧਾਰ ਕਾਰਡ, ਦੋ ਫੋਟੋਆਂ ਅਤੇ ਆਪਣੀ ਬੈਂਕ ਪਾਸ ਬੁੱਕ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ |