15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬੱਦੋਵਾਲ 'ਚ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਦੇ ਜਨਮ ਦਿਨ ਮੌਕੇ ਦੇਸ਼ ਭਗਤ ਸਮਾਗਮ

Ad Position 21
No active advertisement
ਅਜੀਤ ਡੈਸਕ 20-10-2025
ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਕੌਮਾਗਾਟਾਮਾਰੂ ਯਾਦਗਾਰ ਕਮੇਟੀ ਬੱਦੋਵਾਲ ਵਲੋਂ ਮਹਾਨ ਗ਼ਦਰੀ, ਅਜ਼ਾਦ ਹਿੰਦ ਫੌਜ਼ ਦੇ ਜਰਨੈਲ ਬਾਬਾ ਹਰੀ ਸਿੰਘ ਉਸਮਾਨ ਦੇ ਜਨਮ ਦਿਨ ਮੌਕੇ ਪਿੰਡ ਬੱਦੋਵਾਲ ਦੇ ਵੱਡਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਿਸ਼ਾਲ ਦੇਸ਼ ਭਗਤ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਪਿ੍ਥੀਪਾਲ ਸਿੰਘ ਮਾੜੀ ਮੇਘਾ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਐਡਵੋਕੇਟ ਕੁਲਦੀਪ ਸਿੰਘ ਕਿਲਾ ਰਾਏਪੁਰ, ਮਾਸਟਰ ਜਸਦੇਵ ਸਿੰਘ ਲਲਤੋਂ (ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ) ਤੇ ਉਜਾਗਰ ਸਿੰਘ ਬੱਦੋਵਾਲ (ਬੱਦੋਵਾਲ ਕਮੇਟੀ), ਬਚਿੱਤਰ ਸਿੰਘ, ਸਤਿੰਦਰ ਸਿੰਘ ਜਵੱਦੀ, ਗੁਰਮੇਲ ਸਿੰਘ ਢੱਟ ਵਲੋਂ ਕੀਤੀ | ਹਾਜ਼ਰੀਨਾਂ ਵਲੋਂ 2 ਮਿੰਟ ਮੌਨ ਧਾਰ ਕੇ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਸਮੇਤ ਸਮੂਹ ਦੇਸ਼ ਭਗਤ ਸ਼ਹੀਦਾਂ ਅਤੇ ਯੋਧਿਆਂ ਨੂੰ ਨਿੱਘੀ ਤੇ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ | ਇਕੱਤਰਤਾ ਨੂੰ ਸੰਬੋਧਨ ਸਮੇਂ ਐਡਵੋਕੇਟ ਕੁਲਦੀਪ ਸਿੰਘ, ਪਿ੍ਥੀਪਾਲ ਸਿੰਘ, ਜਸਦੇਵ ਸਿੰਘ ਲਲਤੋਂ, ਢਾਡੀ ਕਮਲ ਸਿੰਘ ਬੱਦੋਵਾਲ, ਬਚਿੱਤਰ ਸਿੰਘ ਪੀ.ਆਰ.ਕੀ.ਸੀ, ਕਾਮਰੇਡ ਤਰਸੇਮ ਜੋਧਾਂ, ਜਸਵੀਰ ਕੌਰ ਜੋਧਾਂ, ਸੁਖਵਿੰਦਰ ਸਿੰਘ ਜੱਗਾ, ਨਿਰਮਲ ਸਿੰਘ ਬੱਦੋਵਾਲ ਹੋਰਨਾਂ ਵਲੋਂ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਜਾਣੂੰ ਕਰਵਾਇਆ | ਬੁਲਾਰਿਆਂ ਨੇ ਦੱਸਿਆ ਕਿ ਭਾਰਤ ਦੀ ਆਜ਼ਾਦੀ ਲਈ ਹਥਿਆਰਾਂ ਦਾ ਭਰਿਆ ਸਮੁੰਦਰੀ ਜਹਾਜ਼ ਜਕਾਰਤਾ (ਜਾਵਾ) ਵਿਖੇ ਲਿਆਉਣ ਅਤੇ ਕਈ ਦੇਸ਼ਾਂ 'ਚ ਘੁੰਮ ਕੇ ਅਨੇਕਾਂ ਗ਼ਦਰੀ ਯੋਧੇ ਸਿਰਜਣ ਵਾਲੇ ਬਾਬਾ ਹਰੀ ਸਿੰਘ ਉਸਮਾਨ ਨੇ ਆਜ਼ਾਦ ਹਿੰਦ ਫੌਜ ਦੀ ਜੰਗ ਵਿਚ ਪੁੱਤਰ ਸ਼ਹੀਦ ਕਰਵਾ ਕੇ ਆਪਣਾ ਆਪ ਦੇਸ਼ ਨੂੰ ਸਮਰਪਿਤ ਕੀਤਾ, ਉਨ੍ਹਾਂ ਦੀ ਕੁਰਬਾਨੀ ਮਹਾਨ ਹੈ | ਮਾ: ਜਸਦੇਵ ਸਿੰਘ ਲਲਤੋਂ ਵਲੋਂ ਬਾਬਾ ਹਰੀ ਸਿੰਘ ਉਸਮਾਨ ਦੁਆਰਾ ਫਿਲਪਾਈਨ, ਅਮਰੀਕਾ, ਇੰਡੋਨੇਸ਼ੀਆ ਦੇ ਨਾਲ ਹਾਂਗਕਾਂਗ, ਪਿਨਾਂਗ, ਸਿੰਘਾਪੁਰ, ਰੰਗੂਨ ਅਤੇ ਬੈਂਕਾਕ 'ਚ ਨਵੇਂ ਗਦਰ ਤੇ ਆਜ਼ਾਦ ਹਿੰਦ ਫੌਜ਼ ਲਈ ਕੀਤੇ ਕਾਰਜਾਂ ਬਾਰੇ ਜਾਣੂੰ ਕਰਵਾਇਆ | ਉਜਾਗਰ ਸਿੰਘ ਬੱਦੋਵਾਲ ਵਲੋਂ ਦੇਸ਼ ਭਗਤ ਸਮਾਗਮ ਵਿਚ ਪਹੁੰਚੇ ਮਹਿਮਾਨਾਂ, ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਦੇਸ਼ ਭਗਤਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਲੋਕ ਲਹਿਰ ਤੇਜ਼ ਕਰਨ ਦਾ ਸੱਦਾ ਦਿੱਤਾ | ਇਸ ਸਮੇਂ ਲੋਕ ਗਾਇਕ ਰਾਮ ਸਿੰਘ ਹਠੂਰ ਨੇ ਇਨਕਲਾਬੀ, ਲੋਕਪੱਖੀ ਅਤੇ ਦੇਸ਼ ਪ੍ਰੇਮ ਵਾਲੇ ਗੀਤਾਂ-ਕਵੀਸ਼ਰੀਆਂ ਦਾ ਕਲਾਮਈ ਰੰਗ-ਬੰਨਿ੍ਹਆ | ਇਸ ਸਮੇਂ ਸਰਪੰਚ ਗ੍ਰਾਮ ਪੰਚਾਇਤ ਬੱਦੋਵਾਲ ਜਸਮੀਤ ਕੌਰ ਗਰੇਵਾਲ, ਰਾਜਵਿੰਦਰ ਸਿੰਘ ਰਾਜੂ, ਗੁਰਦੁਆਰਾ ਕਮੇਟੀ ਪ੍ਰਧਾਨ ਪੰਚ ਸੁਖਵਿੰਦਰ ਸਿੰਘ ਜੱਗਾ, ਤਪਿੰਦਰ ਸਿੰਘ ਭਿੰਦਾ, ਅਵਤਾਰ ਸਿੰਘ ਸੁਨੇਤ, ਐਡਵੋਕੇਟ ਗੁਰਚਰਨਜੀਤ ਸਿੰਘ, ਐਡਵੋਕੇਟ ਨਰਿੰਦਰ ਸਿੰਘ, ਮੈਨੇਜਰ ਬਲਜਿੰਦਰਪਾਲ ਸਿੰਘ ਬਿੱਲੂ, ਗੁਰਦੇਵ ਸਿੰਘ ਮੁੱਲਾਂਪੁਰ, ਨੰਬਰਦਾਰ ਮੇਜਰ ਸਿੰਘ, ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ (ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ), ਨਿਰਮਲ ਸਿੰਘ, ਢਾਡੀ ਕਮਲ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ, ਜਸਬੀਰ ਸਿੰਘ, ਦਲਜਿੰਦਰ ਸਿੰਘ ਬੂਟਾ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੇ ਤਿਉਹਾਰ ਸਮੇਂ ਡਿਕਸ਼ਨ ਕੰਪਨੀ ਵਲੋਂ ਹੰਬੜਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਭੇਟ ਅਗਲੀ ਖ਼ਬਰ ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਸੰਬੰਧੀ ਸਮਾਰੋਹ
Ad Position 24