ਜਗਰਾਉਂ, 19 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਦਸਮੇਸ਼ ਨਗਰ ਜਗਰਾਉਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਇਸ ਮੌਕੇ ਜਾਣਕਾਰੀ ਦਿੰਦਿਆਂ ਰਮਿੰਦਰਜੀਤ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਪਹਿਲਾ ਵਿਸ਼ਾਲ ਨਗਰ ਕੀਰਤਨ ਮਿਤੀ 1 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਬੜੀ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਦਸਮੇਸ਼ ਨਗਰ ਤੋਂ ਸਜਾਇਆ ਜਾਵੇਗਾ | ਇਸ ਮੌਕੇ ਨਗਰ ਕੀਰਤਨ ਮਲਕ ਰੋਡ, ਸ਼ਕਤੀ ਨਗਰ, ਬੇਸਿਕ ਸਕੂਲ ਪੁਲ ਥੱਲੇ, ਤਹਿਸੀਲ ਰੋਡ, ਹੀਰਾ ਬਾਗ, ਹੀਰਾ ਬਾਗ ਗਲੀ ਨੰਬਰ 7, ਸੂਆ ਰੋਡ ਤੋਂ ਤਹਿਸੀਲ ਰੋਡ, ਬੱਸ ਸਟੈਂਡ, ਬੱਸ ਸਟੈਂਡ, ਦਸਮੇਸ਼ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਦਸਮੇਸ਼ ਨਗਰ ਪਹੁੰਚ ਕੇ ਸਮਾਪਤ ਹੋਵੇਗਾ | ਨਗਰ ਕੀਰਤਨ 'ਚ ਫੌਜੀ ਬੈਂਡ, ਬਰਾਸ ਬੈਂਡ, ਗਤਕਾ ਪਾਰਟੀਆਂ, ਸਕੂਲ ਦੇ ਬੱਚੇ, ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣਗੇ ਅਤੇ ਪੰਥ ਪ੍ਰਸਿੱਧ ਰਾਗੀ, ਢਾਡੀ ਜਥੇ ਗੁਰਬਾਣੀ, ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਸਮੇਂ ਮਨਜੀਤ ਸਿੰਘ ਤੂਰ ਪ੍ਰਧਾਨ, ਰਜਿੰਦਰਜੀਤ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਭਾਗ ਸਿੰਘ ਮੀਤ ਪ੍ਰਧਾਨ, ਮੇਜਰ ਸਿੰਘ ਜਨਰਲ ਸਕੱਤਰ, ਕੁਲਦੀਪ ਸਿੰਘ ਕੈਸ਼ੀਅਰ, ਜਸਵਿੰਦਰ ਸਿੰਘ ਐਡੀਟਰ, ਹਰਿੰਦਰਪਾਲ ਸਿੰਘ ਮਜੀਠਾ, ਕੁਲਵੰਤ ਸਿੰਘ ਜਗਦੇ, ਜਗਦੇਵ ਸਿੰਘ ਕੋਕਰੀ, ਬਲਵੰਤ ਸਿੰਘ, ਜਰਨੈਲ ਸਿੰਘ ਰਾਏ, ਪੁਸ਼ਪਿੰਦਰ ਸਿੰਘ, ਬਸੰਤ ਸਿੰਘ, ਰਜਿੰਦਰ ਸਿੰਘ ਮੈਨੇਜਰ, ਸੁਖਵਿੰਦਰ ਸਿੰਘ ਕੱਕੂ, ਚਰਨਜੀਤ ਸਿੰਘ, ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਖ਼ਾਲਸਾ, ਬਲਵੀਰ ਸਿੰਘ ਪੱਪੂ, ਨਛੱਤਰ ਸਿੰਘ, ਬਲਵੀਰ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਮਨਤੇਜ ਸਿੰਘ ਗਿੱਲ, ਪ੍ਰੇਮ ਲੋਹਟ ਮੈਨੇਜਰ, ਨਛੱਤਰ ਸਿੰਘ ਮੈਨੇਜਰ, ਜਗਪਾਲ ਸਿੰਘ ਛੀਨਾ, ਬਿੱਟੂ, ਗੁਰਜੀਤ ਸਿੰਘ ਸੋਨੀ, ਮਾ: ਹਰਬੰਸ ਸਿੰਘ ਅਖਾੜਾ, ਡਾ: ਦਿਲਬਾਗ ਸਿੰਘ, ਮਾ: ਤਾਰਾ ਸਿੰਘ, ਬਿੰਦਾ ਢੋਲਣ ਆਦਿ ਹਾਜ਼ਰ ਸਨ |