ਗੁਰੂਸਰ ਸੁਧਾਰ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਇਲਾਕੇ ਅਤੇ ਦਿਹਾਤੀ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਵਿਖੇ ਦੀਵਾਲੀ ਦਾ ਤਿਉਹਾਰ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਦੀ ਸਭਾ ਵਿਚ ਬੱਚਿਆਂ ਨੂੰ ਤਿਉਹਾਰ ਦੀ ਜਾਣਕਾਰੀ ਦੇਣ ਤੋਂ ਇਲਾਵਾ ਵੱਖ-ਵੱਖ ਹਾਊਸਾਂ ਦੇ ਕਰਵਾਏ ਗਏ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਰੰਗੋਲੀ ਬਣਾਉਣ, ਮੋਮਬੱਤੀਆਂ ਸਜਾਉਣ, ਟੋਰਨ ਬਣਾਉਣ ਅਤੇ ਬੁਲੇਟਿਨ ਬੋਰਡ ਮੁਕਾਬਲੇ ਵਿਚ ਹਿੱਸਾ ਲਿਆ | ਸਕੂਲੀ ਬੱਚਿਆਂ ਨੇ ਆਪਣੀਆਂ-ਆਪਣੀਆਂ ਜਮਾਤਾਂ ਨੂੰ ਰੰਗੋਲੀ ਆਦਿ ਤੋਂ ਇਲਾਵਾ ਹੋਰ ਸਜਾਵਟੀ ਚੀਜ਼ਾਂ ਨਾਲ ਸਜਾ ਕੇ ਸਕੂਲ ਦੇ ਮਾਹੌਲ ਨੂੰ ਦੀਵਾਲੀ ਦੇ ਰੰਗ ਵਿਚ ਰੰਗ ਦਿੱਤਾ | ਘਰਾਂ ਤੋਂ ਬਣਾ ਕੇ ਲਿਆਂਦੇ ਗਏ ਪਕਵਾਨਾਂ ਦਾ ਵੀ ਬੱਚਿਆਂ ਨੇ ਖ਼ੂਬ ਆਨੰਦ ਮਾਣਿਆ | ਸਕੂਲ ਪ੍ਰਧਾਨ ਡਾ: ਐੱਚ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ, ਪਿ੍ੰ: ਚੰਦਰ ਸ਼ੇਖ਼ਰ ਨੇ ਵਿਦਿਆਰਥੀਆਂ ਨੂੰ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਪਵਿੱਤਰਤਾ ਨਾਲ ਮਨਾਉਣ ਦੀ ਅਪੀਲ ਕੀਤੀ |