10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

-ਮਾਮਲਾ ਪੰਚਾਇਤੀ ਚੋਣਾਂ ਮੌਕੇ ਮਹਿਲਾ ਸਰਪੰਚ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ-<br> ਗੈਂਗਸਟਰ ਭਵਦੀਪ ਸਿੰਘ ਘੁਮਾਣ ਮੁਕੱਦਮੇ ਵਿਚ ਨਾਮਜ਼ਦ

Ad Position 21
No active advertisement
ਅਜੀਤ ਡੈਸਕ 01-11-2025
ਗੁਰੂਸਰ ਸੁਧਾਰ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਚਾਇਤੀ ਚੋਣਾਂ 2024 ਦੌਰਾਨ ਪਿੰਡ ਟੂਸਾ ਦੀ ਮਹਿਲਾ ਸਰਪੰਚ ਸੁਖਦੀਪ ਕੌਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਥਾਣਾ ਸੁਧਾਰ ਦੀ ਪੁਲਿਸ ਨੇ ਗੈਂਗਸਟਰ ਭਵਦੀਪ ਸਿੰਘ ਘੁਮਾਣ ਨੂੰ ਹੁਣ ਮੁਕੱਦਮੇ ਅੰਦਰ ਨਾਮਜ਼ਦ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਇਨ੍ਹਾਂ ਪੰਚਾਇਤੀ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਇੰਗਲੈਂਡ ਦੇ ਇਕ ਨੰਬਰ ਤੋਂ ਫ਼ੋਨ ਕਰਨ ਵਾਲੇ ਨੇ ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂਅ 'ਤੇ ਸਰਪੰਚੀ ਦੀ ਚੋਣ ਲੜਨ ਵਾਲੀ ਸੁਖਦੀਪ ਕੌਰ ਨੂੰ ਪੰਚਾਇਤੀ ਚੋਣਾਂ 'ਚੋਂ ਹਟਣ ਦੀਆਂ ਧਮਕੀਆਂ ਦਿੱਤੀਆਂ ਸਨ | ਅਪਰਾਧਿਕ ਪਿਛੋਕੜ ਵਾਲੇ ਭਵਦੀਪ ਸਿੰਘ ਘੁਮਾਣ ਉੱਪਰ ਕਈ ਮੁਕੱਦਮੇ ਦਰਜ ਹਨ ਤੇ ਜਿਥੇ ਇਕ ਮਾਮਲੇ 'ਚ ਉਸ ਨੂੰ ਦਸ ਸਾਲ ਦੀ ਸਜ਼ਾ ਹੋ ਚੁੱਕੀ ਹੈ ਉਥੇ ਉਹ ਸ਼ਿੰਗਾਰ ਸਿਨੇਮਾ ਬੰਬ ਕਾਂਡ ਸਮੇਤ ਨਾਮੀ ਗੈਂਗਸਟਰਾਂ ਨੂੰ ਪਨਾਹ ਦੇਣ ਦਾ ਵੀ ਦੋਸ਼ੀ ਹੈ | ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਕਾਂਡ 'ਚ ਭਵਦੀਪ ਸਿੰਘ ਘੁਮਾਣ ਦਾ ਭਰਾ ਸੰਦੀਪ ਸਿੰਘ ਘੁਮਾਣ ਵੀ ਸ਼ਾਮਿਲ ਸੀ, ਜਿਸ ਦੀ ਪਿਛਲੇ ਸਮੇਂ ਦੌਰਾਨ ਜੇਲ੍ਹ 'ਚ ਹੀ ਮੌਤ ਹੋ ਗਈ ਸੀ | ਥਾਣਾ ਸੁਧਾਰ ਪੁਲਿਸ ਨੇ ਬੀਤੇ ਕੱਲ੍ਹ ਗੈਂਗਸਟਰ ਭਵਦੀਪ ਸਿੰਘ ਘੁਮਾਣ ਨੂੰ ਜੇਲ੍ਹ ਤੋਂ ਪ੍ਰੋਡੰਕਸ਼ਨ ਵਾਰੰਟ 'ਤੇ ਲਿਆ ਕੇ ਅਦਾਲਤ ਪਾਸੋਂ ਦੋ ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ | ਸੁਧਾਰ ਪੁਲਿਸ ਨੇ 9 ਅਕਤੂਬਰ 2024 ਨੂੰ ਦਰਜ ਕੀਤੇ ਇਸ ਮੁਕੱਦਮੇ 'ਚ ਭਵਦੀਪ ਸਿੰਘ ਘੁਮਾਣ ਨੂੰ ਨਾਮਜ਼ਦ ਕਰ ਦਿੱਤਾ ਹੈ ਅਤੇ ਜਗਰਾਉਂ ਦੇ ਸੀ. ਆਈ. ਏ. ਸਟਾਫ਼ 'ਚ ਉਸ ਤੋਂ ਸਖ਼ਤ ਪੁੱਛਗਿੱਛ ਹੋ ਰਹੀ ਹੈ | ਭਾਵੇਂ ਕਿ ਇਸ ਮਾਮਲੇ 'ਚ ਉਸ ਸਮੇਂ ਸੁਧਾਰ ਪੁਲਿਸ ਨੇ ਸਰਪੰਚੀ ਦੀ ਚੋਣ ਦੌਰਾਨ ਸੁਖਦੀਪ ਕੌਰ ਖ਼ਿਲਾਫ਼ ਚੋਣ ਲੜ ਰਹੀ ਮਹਿਲਾ ਅਮਨਦੀਪ ਕੌਰ ਤੇ ਉਸ ਦੇ ਪਤੀ ਹਰਪ੍ਰੀਤ ਸਿੰਘ ਉਰਫ਼ ਹਰਪ੍ਰੀਤਾ ਜਿਸ ਖ਼ਿਲਾਫ਼ ਵੀ ਕਈ ਮੁਕੱਦਮੇ ਦਰਜ ਹਨ ਤੇ ਹੁਣ ਉਹ ਜ਼ਮਾਨਤ 'ਤੇ ਬਾਹਰ ਹੈ, ਨੂੰ ਵੀ ਹਿਰਾਸਤ 'ਚ ਲੈ ਕੇ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕੀਤੀ ਸੀ ਪਰ ਅਗਿਆਤ ਲੋਕਾਂ ਖ਼ਿਲਾਫ਼ ਹੀ ਮੁਕੱਦਮਾ ਦਰਜ ਕੀਤਾ ਗਿਆ ਸੀ | ਇਨ੍ਹਾਂ ਪੰਚਾਇਤੀ ਚੋਣਾਂ 'ਚ ਮਹਿਲਾ ਸਰਪੰਚ ਸੁਖਦੀਪ ਕੌਰ ਮਠਾੜੂ ਤੇ ਉਸ ਦੇ ਪਤੀ ਹਰਦੀਪ ਸਿੰਘ ਮਠਾੜੂ ਨੇ ਧਮਕੀਆਂ ਦੀ ਪ੍ਰਵਾਹ ਨਹੀਂ ਕੀਤੀ ਤੇ ਸਰਪੰਚੀ ਦੀ ਚੋਣ 'ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬਸੈਮੀ ਨੇ ਬਲਾਕ ਪੱਧਰੀ ਖੇਡਾਂ 'ਚ ਸੋਨ ਤਗਮੇ ਜਿੱਤੇ ਅਗਲੀ ਖ਼ਬਰ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੇ ਹਸਪਤਾਲ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ
Ad Position 24