ਹੰਬੜਾਂ, 31 ਅਕਤੂਬਰ (ਮੇਜਰ ਹੰਬੜਾਂ)-ਸੈਂਟਰ ਸਕੂਲ ਈਸੇਵਾਲ ਵਿਖੇ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਬਸੈਮੀ ਦੀ ਝੰਡੀ ਰਹੀ ਤੇ ਸਕੂਲੀ ਵਿਦਿਆਰਥੀਆਂ ਵਲੋਂ ਮੁੱਖ ਅਧਿਆਪਕਾ ਮੈਡਮ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਅਤੇ ਮਾ. ਅਮਰਜੀਤ ਸਿੰਘ ਗਰੇਵਾਲ, ਮੈਡਮ ਸੁਖਜਿੰਦਰ ਕੌਰ ਦੀ ਹੱਲਾਸ਼ੇਰੀ ਨਾਲ ਬਲਾਕ ਪੱਧਰੀ ਖੇਡਾਂ 'ਚ ਸੋਨ ਤਗਮੇ ਜਿੱਤਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ | ਮੁੱਖ ਅਧਿਆਪਕ ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ 'ਚ ਕੁਸ਼ਤੀ 25 ਕਿੱਲੋ 'ਚ ਅਜੇ ਨੇ ਪਹਿਲਾ ਸਥਾਨ, 28 ਕਿਲੋ ਦਿਲਖੁਸ਼ ਨੇ ਪਹਿਲਾ ਸਥਾਨ, 30 ਕਿਲੋ ਰਿਸ਼ੀਦੇਵ ਨੇ ਪਹਿਲਾ ਸਥਾਨ, 32 ਕਿਲੋ ਗੋਵਿੰਦ ਰਾਮ ਨੇ ਪਹਿਲਾ ਸਥਾਨ, ਦੌੜ 200 ਮੀਟਰ 'ਚ ਸੁਨਾਲੀ ਨੇ ਪਹਿਲਾ ਸਥਾਨ, ਦੌੜ 400 ਮੀਟਰ ਰਿਸ਼ੀਦੇਵ ਨੇ ਪਹਿਲਾ ਸਥਾਨ, ਗੋਲਾ ਸੁੱਟਣਾ ਰਿਸ਼ੀਦੇਵ ਨੇ ਪਹਿਲਾ ਸਥਾਨ, ਰਿਲੇਅ ਦੌੜ ਸੁਨਾਲੀ ਤੇ ਸਵਾਨੀ ਪਹਿਲਾ ਸਥਾਨ, ਕਰਾਟੇ 23 ਕਿਲੋ ਰਾਜਪ੍ਰੀਤ ਨੇ ਪਹਿਲਾ ਸਥਾਨ, ਕਬੱਡੀ ਨੈਸ਼ਨਲ ਸੁਧਾਨਸ਼ੂ ਅਤੇ ਰਿਸ਼ੀਦੇਵ ਨੇ ਪਹਿਲਾ ਸਥਾਨ, ਕਬੱਡੀ ਸਰਕਲ ਅਜੇ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮਿਆਂ 'ਤੇ ਕਬਜ਼ਾ ਕੀਤਾ | ਇਸੇ ਤਰ੍ਹਾਂ ਕਰਾਟੇ 32 ਕਿਲੋ 'ਚ ਗੋਬਿੰਦ ਨੇ ਦੂਜਾ ਸਥਾਨ, 29 ਕਿਲੋ ਸੰਜੇ ਨੇ ਦੂਜਾ ਸਥਾਨ, 20 ਕਿਲੋ ਜਸਦੀਪ ਕੁਮਾਰ ਨੇ ਦੂਜਾ ਸਥਾਨ, 18 ਕਿਲੋ ਅਰਾਧਿਆ ਨੇ ਦੂਜਾ ਸਥਾਨ, ਦੌੜ 200 ਮੀਟਰ 'ਚ ਦਿਲਖੁਸ਼ ਨੇ ਦੂਜਾ ਸਥਾਨ ਹਾਸਲ ਕੀਤਾ | ਇੰਨ੍ਹਾਂ ਬਸੈਮੀ ਸਕੂਲ ਦੀਆਂ ਸਾਰੀਆਂ ਜੇਤੂ ਟੀਮਾਂ ਨੂੰ ਸੈਂਟਰ ਹੈੱਡ ਟੀਚਰ ਰਛਪਾਲ ਸਿੰਘ ਸਵੱਦੀ, ਸਾਬਕਾ ਸਰਪੰਚ ਸੁਖਮਿੰਦਰ ਸਿੰਘ ਬਸੈਮੀ, ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਝੱਜ ਸਮੇਤ ਪਿੰਡ ਵਾਸੀਆਂ ਨੇ ਵਧਾਈ ਦਿੱਤੀ | ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਬਲਾਕ ਜਿੱਤਣ ਉਪਰੰਤ ਬਸੈਮੀ ਸਕੂਲ ਦੀਆਂ ਜੇਤੂ ਟੀਮਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਹਿੱਸਾ ਲੈਣਗੇ |