10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਐੱਸ. ਐੱਮ. ਓ. ਡਾ. ਗਿੱਲ ਨੇ ਡੇਂਗੂ ਤੋਂ ਬਚਾਓ ਲਈ ਹੰਬੜਾਂ ਇਲਾਕੇ 'ਚ ਕਰਵਾਈ ਫੋਗਿੰਗ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 01-11-2025
ਹੰਬੜਾਂ, 31 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਡਾ. ਹਰਕੀਰਤ ਕੌਰ ਗਿੱਲ ਐੱਸ. ਐੱਮ. ਓ. ਸਿੱਧਵਾਂ ਬੇਟ ਵਲੋਂ ਆਮ ਆਦਮੀ ਕਲੀਨਿਕ ਤੇ ਮੁੱਢਲਾ ਸਿਹਤ ਕੇਂਦਰ 'ਚ ਰੁਟੀਨ ਚੈਕਿੰਗ ਲਈ ਦੌਰਾ ਕੀਤਾ ਤੇ ਸਮੂਹ ਸਟਾਫ਼ ਨਾਲ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਦੌਰਾਨ ਹੰਬੜਾਂ ਦੇ ਸਰਪੰਚ ਚਰਨ ਸਿੰਘ ਗੁਰੂ, ਪੰਚ ਗੁਰਚਰਨ ਸਿੰਘ ਬਾਠ, ਪੰਚ ਅਜੀਤ ਸਿੰਘ ਢਿੱਲੋਂ, ਪੰਚ ਹਰਜਿੰਦਰ ਸਿੰਘ, ਲਾਲ ਸਿੰਘ ਸੁਧਾਰੀਆ ਤੇ ਹੋਰ ਪੰਚਾਇਤ ਮੈਂਬਰਾਂ ਨੇ ਐੱਸ. ਐੱਮ. ਓ. ਡਾ. ਗਿੱਲ ਦਾ ਸਵਾਗਤ ਕਰਦਿਆਂ ਉਕਤ ਦੋਵੇਂ ਹੈਲਥ ਸੈਂਟਰਾਂ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਉੱਪਰ ਸੰਤੁਸ਼ਟੀ ਜਤਾਉਂਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਦੌਰਾਨ ਹੀ ਐੱਸ. ਐੱਮ. ਓ. ਡਾ. ਗਿੱਲ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਹੰਬੜਾਂ ਇਲਾਕੇ ਦੇ ਪਿੰਡਾਂ ਵਿਚ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਘਰਾਂ, ਨਾਲੀਆਂ, ਗਲੀਆਂ ਤੇ ਹੋਰ ਥਾਵਾਂ ਉੱਪਰ ਫੋਗਿੰਗ ਕਰਨ ਦਾ ਕੰਮ ਸ਼ੁਰੂ ਕਰਵਾਇਆ | ਇਸ ਸਮੇਂ ਹੈੱਡ ਡਾ. ਗਜ਼ਲਪ੍ਰੀਤ ਕੌਰ, ਤਨਵੀਰ ਕੌਰ ਕਮਿਊਨਿਟੀ ਹੈੱਲਥ ਅਫ਼ਸਰ, ਹਰਪਾਲ ਸਿੰਘ ਅਪਥਾਲਮਿਕ ਅਫ਼ਸਰ, ਅਮਨਜੋਤ ਸਿੰਘ, ਮਨਦੀਪ ਸਿੰਘ, ਕਰਮਜੀਤ ਕੌਰ, ਨਰਿੰਦਰਪਾਲ ਕੌਰ, ਵੰਦਨਾ, ਜੋਤੀ, ਈਸ਼ਰ ਸਿੰਘ ਮੁਲਤਾਨੀ, ਪੀ. ਏ. ਜਸਵੰਤ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਗਣਿਤ ਮੇਲਾ ਕਰਵਾਇਆ ਅਗਲੀ ਖ਼ਬਰ ਝੋਨੇ ਦੇ ਘਟੇ ਝਾੜ ਦੀ ਪੂਰਤੀ ਲਈ ਕਿਸਾਨਾਂ ਨੂੰ ਸਰਕਾਰਾਂ ਬੋਨਸ ਦੇਣ-ਦਿਓਲ
Ad Position 24