ਚੌਂਕੀਮਾਨ, 31 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਅੱਡਾ ਚੌਂਕੀਮਾਨ ਵਿਖੇ ਸਵ: ਕੁਲਦੀਪ ਸਿੰਘ ਧਾਲੀਵਾਲ ਸਪੁੱਤਰ ਸਵ: ਬਾਬਾ ਭਾਨ ਸਿੰਘ ਧਾਲੀਵਾਲ ਸਾਬਕਾ ਸਰਪੰਚ ਦੀ ਯਾਦ 'ਚ ਧਾਲੀਵਾਲ ਪਰਿਵਾਰ ਪਿੰਡ ਚੌਂਕੀਮਾਨ ਵਲੋਂ ਬੱਸ ਅੱਡੇ 'ਤੇ ਸੈੱਡ ਬਣਾਇਆ | ਨਵੇਂ ਬਣੇ ਸੈੱਡ ਦੇ ਉਦਘਾਟਨੀ ਸਮਾਰੋਹ ਸਮੇਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਗੁਰਦਿਆਲ ਸਿੰਘ ਵਲੋਂ ਗੁਰੂ ਸਾਹਿਬਾਨ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸਵ: ਕੁਲਦੀਪ ਸਿੰਘ ਧਾਲੀਵਾਲ ਦੇ ਭਰਾ ਦਲਜੀਤ ਸਿੰਘ ਧਾਲੀਵਾਲ (ਮਾਨ ਪੰਪ ਵਾਲੇ) ਤੇ ਭਤੀਜੇ ਜਗਪਾਲ ਸਿੰਘ ਧਾਲੀਵਾਲ ਵਲੋਂ ਸੈੱਡ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ | ਇਸ ਮੌਕੇ ਪਿੰਡ ਚੌਂਕੀਮਾਨ ਦੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਸਾਬਕਾ ਸਰਪੰਚ ਮਲਕੀਤ ਸਿੰਘ ਜੱਸੋਵਾਲ, ਭੁਪਿੰਦਰ ਸਿੰਘ ਮਾਨ, ਮਾ: ਆਤਮਾ ਸਿੰਘ ਬੋਪਾਰਾਏ, ਦਵਿੰਦਰ ਸਿੰਘ ਮਾਨ, ਸੈਕਟਰੀ ਗੁਰਦੀਪ ਸਿੰਘ ਚੌਂਕੀਮਾਨ, ਸਾਬਕਾ ਸਰਪੰਚ ਪਰਮਿੰਦਰ ਸਿੰਘ ਸਿੱਧਵਾਂ ਤੇ ਗੁਰਦੀਪ ਸਿੰਘ ਕਾਕਾ ਸਵੱਦੀ ਨੇ ਦੱਸਿਆ ਕਿ ਅੱਡਾ ਚੌਂਕੀਮਾਨ ਤੋਂ ਤਕਰੀਬਨ 15 ਪਿੰਡਾਂ ਦੇ ਲੋਕ ਬੱਸ ਚੜ੍ਹਦੇ ਹਨ ਜਿਨ੍ਹਾਂ ਨੂੰ ਬੈਠਣ ਲਈ ਕੋਈ ਸ਼ੈੱਡ ਨਹੀਂ ਬਣਿਆ ਹੋਇਆ ਸੀ ਤੇ ਅੱਜ ਧਾਲੀਵਾਲ ਪਰਿਵਾਰ (ਪਿੰਡ ਚੌਂਕੀਮਾਨ) ਵਲੋਂ ਲੋਕਾਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦਿਆਂ ਬੱਸ ਸ਼ੈੱਡ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤਾ | ਇਸ ਮੌਕੇ ਦਲਜੀਤ ਸਿੰਘ ਧਾਲੀਵਾਲ ਨੇ ਗੁਰੂ ਸਹਿਬਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਸੇਵੀ ਕੰਮਾਂ ਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਗੁੜੇ, ਜੀਤ ਸਿੰਘ ਕੈਨੇਡਾ, ਮੈਨੇਜਰ ਤੇਜਾ ਸਿੰਘ ਧਾਲੀਵਾਲ, ਪੰਚ ਬਲਵੀਰ ਸਿੰਘ ਫੌਜੀ, ਗੁਰਦੀਪ ਸਿੰਘ ਕਾਕਾ ਗੁੜੇ, ਗੁਰਦੀਪ ਸਿੰਘ ਬਿਜਲੀ ਵਾਲਾ, ਰਣਧੀਰ ਸਿੰਘ ਪੱਪਾ, ਵਿਨੋਦ ਕੁਮਾਰ, ਨੀਟੂ ਗੁੜੇ, ਮਾ: ਭਵਨਦੀਪ ਸਿੰਘ ਗੁੜੇ, ਬਲਵੰਤ ਸਿੰਘ ਗੁੜੇ, ਭੋਲਾ ਹਾਂਸ, ਗੁਰਮੁੱਖ ਸਿੰਘ ਜੱਸੋਵਾਲ, ਬਲਜਿੰਦਰ ਸਿੰਘ ਕੁਲਾਰ, ਜਗਮੋਹਨ ਸਿੰਘ ਸਵੱਦੀ, ਧਰਮਾ ਪੱਬੀਆਂ, ਕੁਲਵੰਤ ਸਿੰਘ ਸਵੱਦੀ ਵਾਲੇ, ਡਾ: ਜੰਟਾ ਗੁੜੇ, ਅਮੋਲਕ ਸਿੰਘ ਚੌਂਕੀਮਾਨ ਸਮੇਤ ਅੱਡਾ ਵਾਸੀ ਤੇ ਦੁਕਾਨਦਾਰ ਵੀਰ ਹਾਜ਼ਰ ਸਨ |