15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਘਰੇਲੂ ਝਗੜੇ ਕਾਰਨ ਪੁੱਤ ਵਲੋਂ ਪਿਉ ਦਾ ਕਤਲ

Ad Position 21
No active advertisement
ਅਜੀਤ ਡੈਸਕ 02-11-2025

ਪੱਖੋਵਾਲ-ਸਰਾਭਾ (ਲੁਧਿਆਣਾ), 1 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਲਾਗਲੇ ਪਿੰਡ ਰਾਜਗੜ੍ਹ 'ਚ ਬੀਤੀ ਦੇਰ ਰਾਤ ਨੌਜਵਾਨ ਵਲੋਂ ਘਰੇਲੂ ਝਗੜੇ ਦੇ ਚੱਲਦਿਆਂ ਸਿਰ 'ਚ ਭਾਰੀ ਚੀਜ਼ ਨਾਲ ਹਮਲਾ ਕਰਕੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਐਸ.ਐਚ.ਓ. ਸੁਧਾਰ ਗੁਰਦੀਪ ਸਿੰਘ ਨੇ ਦੱੱਸਿਆ ਕਿ ਬੀਤੀ ਦੇਰ ਰਾਤ ਅਵਤਾਰ ਸਿੰਘ ਵਾਸੀ ਰਾਜਗੜ੍ਹ (ਨੇੜੇ ਪੱਖੋਵਾਲ) ਜੋ ਕਿ ਸਕਿਓਰਟੀ ਗਾਰਡ ਦੀ ਡਿਊਟੀ ਕਰਦਾ ਸੀ ਅਤੇ ਰੋਜ਼ਾਨਾਂ ਹੀ ਸ਼ਰਾਬ ਪੀ ਕੇ ਲੜਾਈ ਝਗੜੇ ਕਰਨ ਦਾ ਆਦੀ ਸੀ ਦਾ ਬੀਤੀ ਦੇਰ ਸ਼ਾਮ ਕਿਸੇ ਗੱਲ ਨੂੰ ਲੈ ਕੇ ਆਪਣੇ ਪਿਤਾ ਬੂਟਾ ਸਿੰਘ ਪੁੱਤਰ ਬਖਤਾਵਰ ਸਿੰਘ ਨਾਲ ਝਗੜਾ ਹੋ ਗਿਆ ਤੇ ਉਸ ਨੇ ਬੂਟਾ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਘਟਨਾਂ ਦੀ ਜਾਣਕਾਰੀ ਮਿਲਣ 'ਤੇ ਥਾਣਾ ਸੁਧਾਰ ਤੋਂ ਐੱਸ.ਐੱਚ.ਓ. ਗੁਰਦੀਪ ਸਿੰਘ, ਹੌਲਦਾਰ ਸੁਖਦੇਵ ਸਿੰਘ ਆਪਣੀ ਪੂਰੀ ਟੀਮ ਸਮੇਤ ਮੌਕੇ 'ਤੇ ਪੁੱਜੇ ਤੇ ਦੋਸ਼ੀ ਨੂੰ ਹਿਰਾਸਤ 'ਚ ਲੈਂਦਿਆ ਬੂਟਾ ਸਿੰਘ ਦੀ ਲਾਸ਼ ਨੂੂੰ ਪੋਸਟ ਮਾਰਟਮ ਲਈ ਲੁਧਿਆਣੇ ਭੇਜ ਦਿੱਤਾ ਤੇ ਦੋਸ਼ੀ ਖ਼ਿਲਾਫ਼ ਬੂਟਾ ਸਿੰਘ ਦੀ ਪਤਨੀ ਮਲਕੀਤ ਕੌਰ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ.-ਆਈ.ਐੱਮ.ਟੀ. ਦਾਖਾ ਵਿਖੇ ਨਵੇਂ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕਰਵਾਈ ਅਗਲੀ ਖ਼ਬਰ ਸੜਕ ਹਾਦਸੇ 'ਚ ਇਕ ਦੀ ਮੌਤ
Ad Position 24