ਚੌਂਕੀਮਾਨ, 1 ਨਵੰਬਰ (ਤੇਜਿੰਦਰ ਸਿੰਘ ਚੱਢਾ)-ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਦੇ ਵਿਹੜੇ ਵਿਚ ਇਕ ਸ਼ਾਨਦਾਰ ਹੈਲੋਵੀਨ ਜਸ਼ਨ ਮਨਾਇਆ ਗਿਆ ਜਿਸ ਵਿਚ ਪ੍ਰੀ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਕੂਲ ਦੇ ਪਿ੍ੰਸੀਪਲ ਮੈਡਮ ਬਲਵਿੰਦਰ ਕੌਰ ਨੇ ਕਿਹਾ ਕਿ ਹੈਲੋਵੀਨ ਇਕ ਤਿਉਹਾਰ ਹੈ ਜੋ ਕਈ ਸਦੀਆਂ ਪਹਿਲਾਂ ਸ਼ੁਰੂ ਹੋਇਆ ਸੀ, ਜੋ ਵਾਢੀ ਦੇ ਮੌਸਮ ਦੇ ਅੰਤ ਅਤੇ ਸਰਦੀਆਂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ | ਇਹ ਸਾਨੂੰ ਸਿਖਾਉਂਦਾ ਹੈ ਕਿ ਕਲਪਨਾਸ਼ੀਲ ਹੋਣਾ ਅਤੇ ਹਾਸੇ ਤੇ ਖੁਸ਼ੀ ਦੇ ਪਲਾਂ ਦਾ ਆਨੰਦ ਲੈਣਾ ਠੀਕ ਹੈ |