17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਢਾਬਾ ਮਾਲਕਾਂ ਨੂੰ ਮੁੜ ਥਾਣਾ ਮੁਖੀ ਦੀ ਸਖ਼ਤ ਚਿਤਾਵਨੀ

Ad Position 21
No active advertisement
ਅਜੀਤ ਡੈਸਕ 02-11-2025
ਮਾਛੀਵਾੜਾ ਸਾਹਿਬ, 1 ਨਵੰਬਰ (ਮਨੋਜ ਕੁਮਾਰ)-ਪਿਛਲੇ ਦਿਨੀਂ ਬੇਹੱਦ ਸ਼ਰਮਨਾਕ ਘਿਨੌਣੀ ਹਰਕਤ ਜਿਸ ਵਿਚ ਇੱਕ ਨਾਬਾਲਗ ਲੜਕੀ ਨਾਲ ਗੜੀ ਲਾਗੇ ਇੱਕ ਢਾਬੇ ਵਿਚ ਕਿਰਾਏ ਦੇ ਕਮਰੇ ਵਿਚ ਕਿਸੇ ਨੌਜਵਾਨ ਵਲੋਂ ਜ਼ਬਰਦਸਤੀ ਕੀਤੀ ਗਈ ਤੇ ਮਾਮਲਾ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਦੇ ਧਿਆਨ ਵਿਚ ਲਿਆਉਣ ਤੋਂ ਬਾਦ ਨਾ ਸਿਰਫ਼ ਉਸ ਨੌਜਵਾਨ ਵਿਰੁੱਧ ਮੁਕੱਦਮਾ ਦਰਜ ਹੋਇਆ | ਬਲਕਿ ਜਿਸ ਢਾਬੇ ਦੇ ਕਮਰੇ ਵਿਚ ਇਹ ਘਿਨੌਣਾ ਕਾਰਾ ਹੋਇਆ, ਉਸ ਦਾ ਜ਼ਿਕਰ ਵੀ ਦਰਜ ਐੱਫ. ਆਈ. ਆਰ. ਵਿਚ ਕੀਤਾ ਗਿਆ¢ ਇਸ ਬਾਰੇ ਤਾਜ਼ਾ ਗੱਲਬਾਤ ਦੌਰਾਨ ਥਾਣਾ ਮੁਖੀ ਮਾਛੀਵਾੜਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੋਈ ਵੀ ਢਾਬਾ ਮਾਲਕ ਕਾਨੂੰਨ ਦੀ ਉਲ਼ੰਘਣਾ ਕਰਦਿਆਂ ਫੜਿਆ ਗਿਆ ਤਾਂ ਕਿਸੇ ਵੀ ਸੂਰਤ ਵਿਚ ਬਖਸ਼ਿਆ ਨਹੀਂ ਜਾਵੇਗਾ¢ ਉਨ੍ਹਾਂ ਮੁਕੱਦਮੇ ਵਿਚ ਦਰਜ ਉਸ ਢਾਬਾ ਮਾਲਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਤੇ ਉਸ ਢਾਬਾ ਮਾਲਕ ਵਿਰੁੱਧ ਜੋ ਵੀ ਦੋਸ਼ ਸਾਹਮਣੇ ਆਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ¢
Ad Position 22
No active advertisement
ਪਿਛਲੀ ਖ਼ਬਰ ਛੱਠ ਪੂਜਾ ਤੋਂ ਬਾਅਦ ਨਹਿਰ 'ਚ ਲਾਸ਼ਾਂ ਮਿਲਣ ਨਾਲ ਪੈਦਾ ਹੋਏ ਅੰਦੇਸ਼ੇ, ਆਖ਼ਰ ਮਾਮਲਾ ਕੀ ਹੈ? ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਦੇ ਵਿਦਿਆਰਥੀਆਂ ਦਾ ਬਲਾਕ ਪੱਧਰੀ ਖੇਡ ਮੁਕਾਬਲਿਆਂ 'ਚ ਸ਼ਾਨਦਾ...
Ad Position 24