17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਛੱਠ ਪੂਜਾ ਤੋਂ ਬਾਅਦ ਨਹਿਰ 'ਚ ਲਾਸ਼ਾਂ ਮਿਲਣ ਨਾਲ ਪੈਦਾ ਹੋਏ ਅੰਦੇਸ਼ੇ, ਆਖ਼ਰ ਮਾਮਲਾ ਕੀ ਹੈ?

Ad Position 21
No active advertisement
ਅਜੀਤ ਡੈਸਕ 02-11-2025
ਮਾਛੀਵਾੜਾ ਸਾਹਿਬ, 1 ਨਵੰਬਰ (ਮਨੋਜ ਕੁਮਾਰ)-27 ਅਕਤੂਬਰ ਨੂੰ ਛੱਠ ਪੂਜਾ ਦਾ ਸਮਾਗਮ ਹਜ਼ਾਰਾਂ ਸ਼ਰਧਾਲੂਆਂ ਦੇ ਰਿਕਾਰਡ ਇਕੱਠ ਵਿਚ ਗੜੀ ਪੁਲ ਲਾਗੇ ਸਰਹਿੰਦ ਨਹਿਰ ਕਿਨਾਰੇ ਸੰਪੰਨ ਹੋਇਆ ਪਰ ਇਸ ਸਮਾਗਮ ਤੋਂ ਬਾਦ ਲਗਾਤਾਰ ਜਿਸ ਤਰ੍ਹਾਂ ਨਹਿਰ ਵਿਚੋਂ ਲਾਸ਼ਾਂ ਦਾ ਮਿਲਣਾ ਜਾਰੀ ਹੈ, ਉਸ ਨੇ ਨਵੇਂ ਅੰਦੇਸ਼ਿਆਂ ਨੂੰ ਜਨਮ ਦਿੱਤਾ ਹੈ¢ ਸ਼ੁੱਕਰਵਾਰ ਨੂੰ ਜਦੋਂ 20 ਸਾਲਾ ਨੌਜਵਾਨ ਹੀਰਾ ਲਾਲ ਦੀ ਪਹਿਲਾਂ ਨਹਿਰ ਵਿਚ ਤੈਰਦੀ ਲਾਸ਼ ਮਿਲੀ ਤੇ ਫਿਰ ਹੁਣ ਸ਼ਨੀਵਾਰ ਨੂੰ ਪਿੰਡ ਜਲਾਹ ਮਾਜਰਾ ਕੋਲ ਕਰੀਬ 40 ਸਾਲਾ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਪਹਿਚਾਣ ਹੋਣੀ ਅਜੇ ਬਾਕੀ ਹੈ | ਇਹ ਦੋਵੇਂ ਲਾਸ਼ਾਂ ਬਿਹਾਰੀ ਪਰਿਵਾਰਾਂ ਨਾਲ ਸਬੰਧਿਤ ਹਨ¢ ਇਸ ਤੋਂ ਇਲਾਵਾ ਛੱਠ ਪੂਜਾ ਤੋਂ ਅਗਲੇ ਦਿਨ ਕਿਸੇ ਨਾਬਾਲਗ ਲੜਕੀ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ¢ ਨਹਿਰ ਵਿਚੋਂ ਇਸ ਤਰ੍ਹਾਂ ਲਾਸ਼ਾਂ ਦਾ ਮਿਲਣਾ ਆਪਣੇ ਆਪ ਵਿਚ ਕਈ ਸਵਾਲ ਪੈਦਾ ਕਰਦਾ ਹੈ ਕਿ ਇਸ ਨੰੂ ਮਹਿਜ਼ ਦੁਰਘਟਨਾ ਕਿਹਾ ਜਾਵੇ ਜਾਂ ਫਿਰ ਸਮਾਗਮ ਦੌਰਾਨ ਕਿਸੇ ਸ਼ਰਾਰਤੀ ਸੋਚ ਦਾ ਨਤੀਜਾ ਕਿ ਕਿਸੇ ਨੇ ਰੰਜਸ਼ ਕਰ ਕੇ ਉਸ ਸਮਾਗਮ ਦੇ ਸ਼ੋਰ ਸ਼ਰਾਬੇ ਵਿਚ ਅੰਜ਼ਾਮ ਦੇ ਦਿੱਤਾ ਹੋਵੇ¢
Ad Position 22
No active advertisement
ਪਿਛਲੀ ਖ਼ਬਰ ਬਰਮਾਲੀਪੁਰ ਤੋਂ ਜੀ. ਟੀ. ਰੋਡ ਤੱਕ ਸੜਕ ਦੀ ਖਸਤਾ ਹਾਲਤ ਅਗਲੀ ਖ਼ਬਰ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਢਾਬਾ ਮਾਲਕਾਂ ਨੂੰ ਮੁੜ ਥਾਣਾ ਮੁਖੀ ਦੀ ਸਖ਼ਤ ਚਿਤਾਵਨੀ
Ad Position 24