ਪਾਇਲ, 1 ਨਵੰਬਰ (ਰਜਿੰਦਰ ਸਿੰਘ)-ਪਾਇਲ ਤੋਂ ਜਰਨੈਲੀ ਸੜਕ ਨੂੰ ਬਾਇਆ ਪਿੰਡ ਬਰਮਾਲੀਪੁਰ ਨਾਲ ਜੋੜਦੀ ਿਲੰਕ ਸੰਪਰਕ ਸੜਕ ਦੀ ਹਾਲਤ ਤਰਸਯੋਗ ਹੋਈ ਪਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ ਦਾ ਪਿੰਡ ਬਰਮਾਲੀਪੁਰ ਤੋਂ ਲੈ ਕੇ ਜੀ ਟੀ ਰੋਡ ਤੱਕ ਦਾ ਹਿੱਸਾ ਡੂੰਘੇ ਟੋਇਆ ਖੱਡਿਆਂ ਅਤੇ ਕੱਚੇ ਰਸਤੇ ਵਿੱਚ ਤਬਦੀਲ ਹੋ ਚੁੱਕਾ ਹੈ ਅਤੇ ਬਹੁਤ ਹੀ ਥਾਵਾਂ ਤੋਂ ਸੜਕ ਦੀ ਹੋਂਦ ਖ਼ਤਮ ਹੋ ਗਈ | ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੀ ਇਹ ਸੜਕ ਕਿਸੇ 12 ਫੁੱਟ ਚੌੜੀ ਦਾ ਨਾਮੋ-ਨਿਸ਼ਾਨ ਮਿਟਦਾ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਇਸ ਸਬੰਧੀ ਗੱਲਬਾਤ ਕਰਦਿਆ ਦੱਸਿਆ ਕਿ ਇਸ ਸੜਕ 'ਤੇ ਆਉਣ ਜਾਣ ਵਾਲੇ ਲੋਕਾਂ ਨੇ ਅਨੇਕਾਂ ਉਦਯੋਗਿਕ ਇਕਾਈਆਂ, ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ, ਮਨੀ ਲਕਸ਼ਮੀ ਧਾਮ ਅਤੇ ਭਗਵਾਨ ਮਹਾਵੀਰ ਮੰਦਰ ਪਿੰਡ ਬਰਮਾਲੀਪੁਰ, ਅਸਥਾਨ ਬਾਬਾ ਕਾਲਾ ਮਹਿਰ, ਮਾਤਾ ਗੰਗਾ ਖਾਲਸਾ ਕਾਲਜ ਕੋਟਾ, ਦੋਰਾਹਾ ਜਸਪਾਲੋਂ ਅਤੇ ਅਹਿਮ ਥਾਵਾਂ 'ਤੇ ਜਾਣਾ ਹੁੰਦਾ ਹੈ ਤਾਂ ਇਸ ਪਿੰਡ ਵਿੱਚੋਂ ਲੰਘ ਕੇ ਅੱਗੇ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ | ਹਾਲਾਂਕਿ ਅਨੇਕਾਂ ਮਰੀਜ਼ਾਂ ਨੂੰ ਵੀ ਸੜਕ ਤੋਂ ਗੁਜਰਨਾ ਪੈਂਦਾ ਹੈ ਤੇ ਇਹ ਸੜਕ ਇੱਕ ਤਰ੍ਹਾਂ ਨਾਲ ਜਾਨਾਂ ਦਾ ਖਹ ਬਣ ਕੇ ਰਹਿ ਗਈ ਹੈ ਜਿੱਥੇ ਅਕਸਰ ਹਾਦਸੇ ਵੀ ਵਾਪਰ ਜਾਂਦੇ ਹਨ | ਪਿੰਡ ਵਾਸੀ ਹਰਪ੍ਰੀਤ ਸਿੰਘ ਪ੍ਰਧਾਨ, ਹਰਿੰਦਰ ਸਿੰਘ ਕੁਕੂ ਪ੍ਰਧਾਨ, ਹਰਿੰਦਰ ਸਿੰਘ ਕੁਕੂ, ਦਲਜੀਤ ਸਿੰਘ ਹੈਪੀ, ਕੁਲਬੀਰ ਸਿੰਘ ਪੰਚ, ਸਤਿੰਦਰਜੀਤ ਸਿੰਘ ਬਰਾੜ ਅਤੇ ਹੋਰਨਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਸੜਕ ਦਾ ਜਲਦ ਤੋਂ ਜਲਦ ਨਿਰਮਾਣ ਕਰੇ ਤੇ ਲੋਕਾਂ ਨੂੰ ਨਿਤ ਦੀ ਖੱਜਲ ਖੁਆਰੀ ਤੋਂ ਬਚਾਵੇ | ਨਿਰਮਾਣ ਵਿਭਾਗ ਦੇ ਐਕਸੀਅਨ ਨਿਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਲੋੜੀਂਦੀ ਮਨਜ਼ੂਰੀ ਮਿਲੇਗੀ ਤਾਂ ਤੁਰੰਤ ਇਸ ਸੜਕ ਨੂੰ ਕਿਸੇ ਨਾ ਕਿਸੇ ਸਕੀਮ ਵਿਚ ਸ਼ਾਮਿਲ ਕਰ ਲਿਆ ਜਾਵੇਗਾ |