ਜਗਰਾਉਂ, 3 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਨੇ ਸੂਬੇ ਅੰਦਰ ਵਿਗੜੀ ਅਮਨ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ | ਨਿੱਜੀ ਰੁਝੇਵਿਆਂ ਤਹਿਤ ਜਗਰਾਉਂ ਪੁੱਜੇ ਬਲਕੌਰ ਸਿੰਘ ਮੂਸੇਵਾਲਾ ਨੇ ਆਖਿਆ ਕਿ ਸੂਬੇ ਦੀ ਅਮਨ ਵਿਵਸਥਾ ਡਾਵਾਂਡੋਲ ਹੋ ਚੁੱਕੀ ਤੇ ਚਾਰੇ ਪਾਸੇ ਲੁੱਟ ਖਸੁੱਟ, ਗੈਂਗਸਟਰ ਕਲਚਰ ਭਾਰੂ ਨਜ਼ਰ ਆ ਰਿਹਾ ਹੈ | ਉਨ੍ਹਾਂ ਆਖਿਆ ਕਿ ਅਜਿਹੇ ਵਿਚ ਪੁਲਿਸ ਦਾ ਰਵੱਈਆ ਪੱਖਪਾਤੀ ਅਤੇ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਦਿਨ-ਬ-ਦਿਨ ਹੋ ਰਹੀਆਂ ਨੌਜਵਾਨ ਖਿਡਾਰੀਆਂ, ਕਲਾਕਾਰਾਂ ਦੀਆਂ ਮੌਤਾਂ ਅਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੇ ਆਮ ਲੋਕਾਂ ਵਿਚ ਸਹਿਮ ਪੈਦਾ ਕੀਤਾ ਹੋਇਆ ਹੈ | ਉਨ੍ਹਾਂ ਸਰਕਾਰ ਨੂੰ ਸੂਬੇ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਯੋਗ ਫ਼ੈਸਲੇ ਲੈਣ ਦੀ ਨਸੀਹਤ ਦਿੱਤੀ |