09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਐੱਨ.ਐੱਚ.ਏ.ਆਈ. ਵਲੋਂ ਮੁੱਲਾਂਪੁਰ-ਦਾਖਾ ਸ਼ਹਿਰ ਦੀਆਂ ਸਰਵਿਸ ਲੇਨ ਸੜਕਾਂ ਦੀ ਮੁਰੰਮਤ ਸ਼ੁਰੂ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਮੁੱਲਾਂਪੁਰ-ਦਾਖਾ, 22 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਨੈਸ਼ਨਲ ਹਾਈਵੇ (ਐੱਨ.ਐੱਚ-5) ਦੇ ਮੰਡੀ ਮੁੱਲਾਂਪੁਰ ਸ਼ਹਿਰ 'ਚੋਂ ਲੰਘਦੇ ਹਾਈਵੇ ਉੱਪਰ ਫਲਾਈਓਵਰ ਦੀਆਂ ਸਰਵਿਸ ਲੇਨ ਸੜਕਾਂ ਪਿਛਲੇ ਕਈ ਵਰਿਆਂ ਤੋਂ ਬਦ ਤੋਂ ਬਦਤਰ ਹੋਈਆਂ ਪਈਆਂ | ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਐੱਨ.ਐੱਚ. ਅਥਾਰਿਟੀ ਆਫ ਇੰਡੀਆ ਦੇ ਰਿਜ਼ਨਲ ਮੈਨੇਜਰ ਅਤੇ ਮੈਨੇਜਰ 'ਤੇ ਜ਼ੋਰ ਪਾ ਕੇ ਮੰਡੀ ਮੁੱਲਾਂਪੁਰ ਸ਼ਹਿਰ ਦੀਆਂ ਸਰਵਿਸ ਲੇਨ ਸੜਕਾਂ ਦਾ ਨਿਰਮਾਣ ਸ਼ੁਰੂ ਕਰਵਾਇਆ | ਆਪ ਪਾਰਟੀ ਦੇ ਸੀਨੀਅਰ ਆਗੂ/ਕੌਂਸਲਰ ਬਲਵਿੰਦਰ ਸਿੰਘ ਬੱਸਣ ਨੇ ਦੱਸਿਆ ਕਿ ਇਹ ਸੜਕਾਂ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਦਾਇਰੇ ਤੋਂ ਬਾਹਰ ਹੋਣ ਕਰਕੇ ਟੋਲ ਸੜਕਾਂ ਦੀ ਮੁਰੰਮਤ ਦਾ ਅਧਿਕਾਰ ਖੇਤਰ ਐੱਨ.ਐੱਚ.ਏ.ਆਈ ਕੋਲ ਹੈ | ਬੱਸਣ ਨੇ ਦੱਸਿਆ ਕਿ 'ਆਪ' ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਵਲੋਂ ਐੱਨ.ਐੱਚ.ਏ.ਆਈ ਕੋਲ ਪੱਤਰ ਵਿਹਾਰ ਬਾਅਦ ਮੁੱਲਾਂਪੁਰ ਦਾਖਾ ਸ਼ਹਿਰ ਦੀਆਂ ਸਰਵਿਸ ਲੇਨ ਸੜਕਾਂ ਦੀ ਮੁਰੰਮਤ ਸ਼ੁਰੂ ਹੋਈ | ਬਲਵਿੰਦਰ ਸਿੰਘ ਬੱਸਣ ਨਾਲ ਰਿਟਾ: ਇੰਸਪੈਕਟਰ ਕਰਤਾਰ ਸਿੰਘ ਤੂਰ, ਸੁਖਦੇਵ ਸਿੰਘ ਧਾਲੀਵਾਲ, ਰਾਹੁਲ ਜੋਸ਼ੀ, ਦਿਨੇਸ਼ ਕੁਮਾਰ ਸਮੇਤ ਐੱਨ.ਐੱਚ.ਏ.ਆਈ ਦੇ ਮੁਲਾਜ਼ਮ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਧਾਰਮਿਕ ਮੁਕਾਬਲਿਆਂ 'ਚ ਜਿੱਤੀ ਓਵਰਆਲ ਟਰਾਫ਼ੀ ਅਗਲੀ ਖ਼ਬਰ ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਵਲੋਂ ਪੰਜ ਪਿਆਰਿਆਂ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ
Ad Position 24