26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਮਲਕ ਦੀ ਚੋਣ ਮੁਹਿੰਮ ਨੂੰ ਨੌਜਵਾਨਾਂ ਦੇ ਸ਼ਾਮਿਲ ਹੋਣ ਨਾਲ ਮਿਲਿਆ ਬਲ

Ad Position 21
No active advertisement
ਅਜੀਤ ਡੈਸਕ 08-12-2025
ਜਗਰਾਉਂ, 7 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਦੇ ਗਾਲਿਬ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦੀਦਾਰ ਸਿੰਘ ਮਲਕ ਦੇ ਹੱਕ 'ਚ ਡੱਟਣ ਦਾ ਐਲਾਨ ਕਰ ਦਿੱਤਾ | ਯੂਥ ਆਗੂ ਰਾਜਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਕੱਠੇ ਹੋਏ ਯੂਥ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ 'ਤੇ ਮੋਹਰ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਹਿਤੈਸ਼ੀ ਪਾਰਟੀ ਹੈ | ਇਸ ਮੌਕੇ ਅਕਾਲੀ ਦਲ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਨੌਜਵਾਨ ਵਰਗ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਸੁਹਿਰਦ ਹੈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦੀਦਾਰ ਸਿੰਘ ਮਲਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਪੰਜਾਬ ਦੇ ਨੌਜਵਾਨ ਵਰਗ ਨੂੰ ਗੁੰਮਰਾਹ ਕੀਤਾ ਹੈ | ਇਸ ਮੌਕੇ ਰਾਜਦੀਪ ਸਿੰਘ ਢਿੱਲੋਂ ਨੇ ਆਖਿਆ ਕਿ ਪੰਜਾਬ ਦੀ ਜਵਾਨੀ ਦਾ ਭਵਿੱਖ ਸਿਰਫ਼ ਅਕਾਲੀ ਦਲ ਦੇ ਰਾਜ 'ਚ ਸੁਰੱਖਿਅਤ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਕਿਹਾ ਕਿ ਲੋਕ 'ਆਪ' ਤੇ ਕਾਂਗਰਸ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਹਨ ਅਤੇ ਹੁਣ ਅਕਾਲੀ ਦਲ ਵਲੋਂ ਕੀਤੇ ਵਿਕਾਸ ਅਤੇ ਸ਼ੁਰੂ ਕੀਤੀਆਂ ਸਕੀਮਾਂ ਨੂੰ ਯਾਦ ਕਰ ਰਹੇ ਹਨ ਅਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਤਤਪਰ ਹਨ | ਇਸ ਮੌਕੇ ਯੂਥ ਆਗੂ ਜਗਮੀਤ ਸਿੰਘ ਗਿੱਲ, ਅਮਨ ਸਿੱਧੂ, ਅਨਮੋਲ ਸਿੱਧਵਾਂ, ਲਾਡੀ ਸਿੱਧੂ, ਦੀਪਾ ਸਿੱਧੂ, ਪ੍ਰੀਤ ਗਿੱਲ, ਜੱਸ ਗਾਲਿਬ, ਪਵਦੀਪ ਸਿੱਧੂ, ਸਤਨਾਮ ਸ਼ੇਰਪੁਰ, ਸੁਖਜੀਤ ਮਲਕ, ਦਵਿੰਦਰ ਮਲਕ, ਹਰਕੋਮਲ ਮਲਕ, ਲਵਪ੍ਰੀਤ ਮਲਕ, ਜੱਸਾ ਮਲਕ, ਨਵਪ੍ਰੀਤ ਮਲਕ, ਜਗਤਾਰ ਸਿੰਘ ਸ਼ੇਖਦੌਲਤ, ਗੁਰਜੋਤ ਮਲਕ, ਹਰਚਰਨ ਮਲਕ, ਰਾਜਪ੍ਰੀਤ ਲੀਲ੍ਹਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਮਿਲ ਅਮਰ ਸਿੰਘ ਵਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਰਾੜ ਦੇ ਹੱਕ ਵਿਚ ਨੁੱਕੜ ਮੀਟਿੰਗਾਂ ਅਗਲੀ ਖ਼ਬਰ 'ਆਪ' ਨੇ ਜ਼ੋਨ ਮਾਜਰੀ ਤੋਂ ਨੰਬਰਦਾਰ ਸਰਾਂ ਤਲਵੰਡੀ ਤੇ ਜ਼ੋਨ ਸਵੱਦੀ ਕਲਾਂ ਤੋਂ ਤੂਰ ਸਵੱਦੀ ਨੂੰ ਉਮੀਦਵਾਰ ਬਣਾਇਆ
Ad Position 24