ਚੌਂਕੀਮਾਨ, 7 ਦਸੰਬਰ (ਤੇਜਿੰਦਰ ਸਿੰਘ ਚੱਢਾ)-ਜ਼ੋਨ ਮਾਜਰੀ ਤੋਂ ਬਲਾਕ ਸੰਮਤੀ ਚੋਣਾਂ ਲਈ 'ਆਪ' ਨੇ ਨੰਬਰਦਾਰ ਗਿਆਨੀ ਹਰਪ੍ਰੀਤ ਸਿੰਘ ਸਰਾਂ ਤਲਵੰਡੀ ਖੁਰਦ ਅਤੇ ਜ਼ੋਨ ਸਵੱਦੀ ਕਲਾਂ ਤੋਂ ਬਲਾਕ ਸੰਮਤੀ ਲਈ ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਸਵੱਦੀ ਨੂੰ ਉਮੀਦਵਾਰ ਬਣਾਇਆ | ਹਲਕਾ ਦਾਖਾ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ 'ਆਪ' ਪਾਰਟੀ ਨੇ ਮਿਹਨਤੀ ਤੇ ਵਫ਼ਾਦਾਰ ਆਗੂਆਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ | ਇਸ ਮੌਕੇ ਬਲਾਕ ਸੰਮਤੀ ਉਮੀਦਵਾਰ ਨੰਬਰਦਾਰ ਗਿਆਨੀ ਹਰਪ੍ਰੀਤ ਸਿੰਘ ਸਰਾਂ ਤਲਵੰਡੀ ਤੇ ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਸਵੱਦੀ ਨੇ ਡਾ. ਕੰਵਲ ਨੈਨ ਸਿੰਘ ਕੰਗ ਸਮੇਤ ਸਮੁੱਚੀ ਲੀਡਰਸ਼ਿੱਪ ਦਾ ਧੰਨਵਾਦ ਕੀਤਾ |