ਗੁਰੂਸਰ ਸੁਧਾਰ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੂਬੇ ਵਿਚ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਹੂੰਝਾ ਫੇਰ ਜਿੱਤ ਦਰਜ ਕਰੇਗਾ | ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਉਕਤ ਪ੍ਰਗਟਾਵਾ ਅੱਜ ਪਿੰਡ ਹਿੱਸੋਵਾਲ ਵਿਖੇ ਪ੍ਰਭਾਵਸ਼ਾਲੀ ਇਕੱਤਰਤਾ ਦੌਰਾਨ ਬਲਾਕ ਸੰਮਤੀ ਜ਼ੋਨ ਅੱਬੂਵਾਲ (ਜਨਰਲ) ਤੋਂ ਮਨਦੀਪ ਸਿੰਘ ਕਾਕਾ ਨੂੰ ਪਾਰਟੀ ਉਮੀਦਵਾਰ ਐਲਾਨਣ ਸਮੇਂ ਕੀਤਾ | ਸਾਬਕਾ ਸਰਪੰਚ ਮਾ: ਅਵਤਾਰ ਸਿੰਘ ਹਿੱਸੋਵਾਲ ਦੀ ਅਗਵਾਈ ਹੇਠ ਬਲਵਿੰਦਰ ਸਿੰਘ ਸੰਧੂ ਅਤੇ ਪਾਰਟੀ ਉਮੀਦਵਾਰ ਮਨਦੀਪ ਸਿੰਘ ਕਾਕਾ ਦਾ ਜੈਕਾਰਿਆਂ ਦੀ ਗੂੰਜ ਵਿਚ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਮਾ: ਅਵਤਾਰ ਸਿੰਘ ਹਿੱਸੋਵਾਲ, ਕਾਮਰੇਡ ਸਤਵੰਤ ਸਿਘ, ਸੁਖਦੇਵ ਸਿੰਘ ਫਲਾਹੀ ਵਾਲਾ, ਰਣਜੀਤ ਸਿੰਘ ਕੈਨੇਡਾ, ਸਾਬਕਾ ਸਰਪੰਚ ਮਹਿੰਦਰ ਸਿੰਘ, ਗੁਰਚਰਨ ਸਿੰਘ ਫ਼ੌਜੀ, ਜਗਦੇਵ ਸਿੰਘ ਟੋਨੀ, ਪਿ੍ਤਪਾਲ ਸਿੰਘ, ਮਿੰਨਾ ਮੈਂਬਰ, ਵਿੱਕੀ ਚੌਧਰੀ ਮੁੱਲਾਂਪੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |