26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡਾ. ਅੰਬੇਡਕਰ ਬੁਧਿਸ਼ਟ ਰਿਸੋਰਸ ਸੈਂਟਰ ਸੂੰਢ ਵਿਖੇ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਕਰਵਾਇਆ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 08-12-2025
ਕਟਾਰੀਆਂ, 7 ਦਸੰਬਰ (ਪ੍ਰੇਮੀ ਸੰਧਵਾਂ) – ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ. ਬੀ. ਆਰ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਵਿਖੇ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਮੈਨੇਜਿੰਗ ਕਮੇਟੀ ਸੂੰਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ ਹੇਠ ਤੇ ਉੱਘੇ ਸਿੱਖਿਆ ਸ਼ਾਸ਼ਤਰੀ ਪਿ੍ੰ. ਮਨਜੀਤ ਸਿੰਘ ਲੌਂਗੀਆ, ਉਪ ਪਿ੍ੰ. ਅੰਜਲੀ ਅਤੇ ਮੈਡਮ ਮਨਜੋਤ ਕੌਰ ਲੌਂਗੀਆ ਦੀ ਦੇਖ ਰੇਖ ਹੇਠ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਪਿ੍ੰ. ਮਨਜੀਤ ਸਿੰਘ ਲੌਂਗੀਆ, ਉਪ ਪਿ੍ੰ. ਮੈਡਮ ਅੰਜਲੀ ਤੇ ਮੈਡਮ ਮਨਜੋਤ ਕੌਰ ਲੌਂਗੀਆ ਆਦਿ ਸਟਾਫ਼ ਮੈਬਰਾਂ ਨੇ ਬਾਬਾ ਸਾਹਿਬ ਦੇ ਆਦਮ ਕੱਦ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜੇਕਰ ਡਾ. ਅੰਬੇਡਕਰ ਗੁਲਾਮੀ ਦੀ ਦਲ-ਦਲ ਵਿੱਚ ਫਸੇ ਲੋਕਾਂ ਨੂੰ ਆਜ਼ਾਦ ਕਰਵਾਉਣ ਲਈ ਲੰਮਾ ਸਮਾਂ ਸੰਘਰਸ਼ ਨਾ ਕਰਦੇ ਤਾਂ ਸ਼ਾਇਦ ਅੱਜ ਵੀ ਸਾਡੇ ਸਮਾਜ ਦੇ ਗਰੀਬ ਲੋਕ ਗੁਲਾਮੀ ਦੀਆਂ ਬੰਦਿਸ਼ਾਂ ਵਿੱਚ ਹੀ ਜਕੜੇ ਹੁੰਦੇ | ਇਸ ਮੌਕੇ ਮੈਡਮ ਮਨਜੋਤ ਕੌਰ ਲੌਂਗੀਆ, ਮੈਡਮ ਰੁਪਿੰਦਰਦੀਪ ਕੌਰ, ਮਨਜੀਤ ਕੌਰ, ਨੀਤੂ, ਟੇਕ ਚੰਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹੂੰਝਾ ਫੇਰ ਜਿੱਤ ਦਰਜ ਕਰੇਗਾ-ਸੰਧੂ ਅਗਲੀ ਖ਼ਬਰ ਡਾ. ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਰਕਾਰੀ ਸਕੂਲ ਫਰਾਲਾ ਵਿਖੇ ਸ਼ਰਧਾਂਜਲੀ ਸਮਾਗਮ <br/>
Ad Position 24