ਕਟਾਰੀਆਂ, 7 ਦਸੰਬਰ (ਪ੍ਰੇਮੀ ਸੰਧਵਾਂ) ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਕਾਰਜਗਾਰੀ ਪਿ੍ੰ. ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ 'ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਜਿਸ 'ਚ ਡਾ. ਬੀ. ਆਰ ਅੰਬੇਡਕਰ ਦੀ ਤਸਵੀਰ 'ਤੇ ਮੈਡਮ ਜਸਵਿੰਦਰ ਕੌਰ ਜਲੰਧਰ, ਲੈਕ. ਹਰਬੰਸ ਲਾਦੀਆਂ, ਲੈਕ. ਦਲਜੀਤ ਸਿੰਘ ਢੇਸੀ, ਰਣਜੋਧ ਸਿੰਘ, ਮਾਸਟਰ ਭਗਵਾਨ ਦਾਸ ਜੱਸੋਮਜਾਰਾ, ਰਜਿੰਦਰ ਕੁਮਾਰ ਬਸਰਾ, ਮੈਡਮ ਹਰਵਿੰਦਰ ਮਾਨ, ਸੁਰਿੰਦਰ ਕੌਰ, ਮਨਪ੍ਰੀਤ ਕੌਰ, ਸਰੋਜ ਰਾਣੀ ਆਦਿ ਬੁਲਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਹਰ ਵਰਗ ਦੇ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹੱਕ ਸੱਚ ਦੀ ਲੰਮਾ ਸਮਾ ਲੜਾਈ ਲੜੀ | ਉਨਾਂ ਕਿਹਾ ਕਿ ਬਾਬਾ ਸਾਹਿਬ ਨੇ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਦੀ ਬਲੀ ਦਿੰਦਿਆਂ ਸਦੀਆਂ ਤੋਂ ਲਤਾੜੇ ਦੱਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਦੇ ਉਹ ਹੱਕ ਦਿਵਾਏ ਜੋ ਅੱਜ ਤੱਕ ਕੋਈ ਹੋਰ ਨਹੀਂ ਦਿਵਾ ਸਕਿਆ | ਉਨਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ | ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਬਾਬਾ ਸਾਹਿਬ ਦੇ ਜੀਵਨ ਨਾਲ ਸਬੰਧਤ ਰਚਨਾਵਾਂ ਪੇਸ਼ ਕਰਕੇ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਜਥੇ. ਦਲਜੀਤ ਸਿੰਘ ਢੇਸੀ, ਜਸਵਿੰਦਰ ਸਿੰਘ, ਰਵੀ ਬਸਰਾ, ਬੂਟਾ ਸਿੰਘ, ਬਲਵਿੰਦਰ ਕੁਮਾਰ, ਮੈਡਮ ਸੁਰਿੰਦਰ ਕੌਰ, ਹਰਵਿੰਦਰ ਮਾਨ, ਸਰੋਜ ਰਾਣੀ, ਸੰਤੋਸ਼ ਕੁਮਾਰੀ, ਸੁਮਨਜੀਤ ਕੌਰ, ਮਨਪ੍ਰੀਤ ਕੌਰ, ਲੈਕ. ਹਰਬੰਸ ਲਾਦੀਆਂ, ਹਰਮੇਸ਼ ਲਾਲ, ਚਰਨਜੀਤ, ਨੀਲਮ ਆਦਿ ਹਾਜ਼ਰ ਸਨ |