ਬੰਗਾ, 7 ਦਸੰਬਰ (ਧਰਮਵੀਰ ਪਾਲ) ਸਮਾਜ ਸੇਵੀ ਗੁਰਦੇਵ ਸਿੰਘ ਕੰਦੋਲਾ ਤੇ ਪਰਮਜੀਤ ਕੰਦੋਲਾ ਵਾਸੀ ਹੱਪੋਵਾਲ ਵੱਲੋਂ ਆਪਣੇ ਸਵਰਗਵਾਸੀ ਪੁੱਤਰ ਸਤਵੀਰ ਸਿੰਘ ਕੰਦੋਲਾ ਦੀ ਯਾਦ 'ਚ ਬਿਰਧ ਆਸ਼ਰਮ ਭਰੋਮਜਾਰਾ ਨੂੰ 21000 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ | ਗੁਰਦੇਵ ਸਿੰਘ ਕੰਦੋਲਾ ਨੇ ਕਿਹਾ ਕਿ ਬਿਰਧ ਆਸ਼ਰਮ 'ਚ ਸੇਵਾ ਕਰਕੇ ਸਾਨੂੰ ਆਪਣੀ ਨੇਕ ਕਮਾਈ ਵਿਚੋਂ ਜਰੂਰ ਹਿੱਸਾ ਪਾਉਣਾ ਚਾਹੀਦਾ ਹੈ | ਇਸ ਮੌਕੇ 'ਤੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸੋਹਣ ਸਿੰਘ ਸੈਕਟਰੀ ਹੀਉਂ, ਕੁਲਦੀਪ ਸਿੰਘ ਕੰਦੋਲਾ, ਸਰਬਜੀਤ ਸਿੰਘ ਭੋਲਾ, ਬਾਬਾ ਬਲਵੰਤ ਸਿੰਘ, ਪ੍ਰਧਾਨ ਦਰਬਜੀਤ ਸਿੰਘ ਪੂਨੀ, ਰਾਮ ਸਿੰਘ ਖਜ਼ਾਨਚੀ, ਓਮ ਪ੍ਰਕਾਸ਼ ਸਿੰਘ, ਜਗਤਾਰ ਸਿੰਘ, ਨਿਹੰਗ ਸਿੰਘ ਆਦਿ ਹਾਜ਼ਰ ਸਨ |