ਬੰਗਾ, 7 ਦਸੰਬਰ (ਕੁਲਦੀਪ ਸਿੰਘ ਪਾਬਲਾ) - ਬਾਬਾ ਸਾਹਿਬ ਡਾਕਟਰ ਬੀ. ਆਰ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ 'ਤੇ ਡਾਕਟਰ ਬੀ. ਆਰ ਅੰਬੇਡਕਰ ਕਮਿਊਨਿਟੀ ਹਾਲ ਪੱਲੀ ਝਿੱਕੀ ਵਿਖੇ ਜਿੱਥੇ ਹਰਮੇਸ਼ ਲਾਲ ਬੰਗਾ ਦੀ ਸਪੁੱਤਰੀ ਅਮਨਦੀਪ ਕੌਰ ਦੇ ਸ਼ੁੱਭ ਅਨੰਦ ਕਾਰਜ ਅਤੇ ਵਿਆਹ ਦੇ ਸਮਾਗ਼ਮ ਦੀ ਸ਼ੁਰੂਆਤ ਇਸ ਕਮਿਊਨਿਟੀ ਹਾਲ ਵਿੱਚ ਕੀਤੀ ਗਈ | ਉੱਥੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਕਰਨ ਲਈ ਐਸ.ਸੀ.ਬੀ.ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਮਾਸਟਰ ਰਾਮ ਕਿ੍ਸ਼ਨ ਪੱਲੀ ਝਿੱਕੀ ਨੇ ਬਾਬਾ ਸਾਹਿਬ ਡਾਕਟਰ ਬੀ. ਆਰ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ 'ਤੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਹਰਮੇਸ਼ ਲਾਲ ਬੰਗਾ ਦੀ ਬੇਟੀ ਨੂੰ ਮੁਬਾਰਕਬਾਦ ਦੇਣ ਲਈ ਇਸ ਵਿਆਹ ਸਮਾਗਮ 'ਚ ਸ਼ਿਰਕਤ ਕੀਤੀ | ਇਸ ਸਮਾਗਮ ਵੇਲੇ ਮਾਸਟਰ ਪਰਮਜੀਤ ਪੱਲੀ ਝਿੱਕੀ, ਜੈ ਰਾਮ ਪੱਲੀ ਝਿੱਕੀ, ਸਰਬਜੀਤ ਪੰਚ, ਰਣਜੀਤ ਸਿੰਘ ਜੀਤਾ, ਕਸ਼ਮੀਰ ਲਾਲ, ਰਾਜਾ, ਲੇਖਰਾਜ ਕੁਲਥਮ, ਬਲਵੀਰ ਚੰਦ, ਪ੍ਰੇਮ ਲਾਲ, ਬੂਟਾ ਲਾਲ, ਰਾਮ ਲੁਭਾਇਆ, ਪਰਮਜੀਤ ਆਦਿ ਹਾਜ਼ਰ ਸਨ |