25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਅਜੇ ਵੀ ਨਹੀਂ ਬਦਲੀ-ਸਰਪੰਚ ਅਮਿਤ ਕੁਮਾਰ ਸੇਠੀ <br/>

Ad Position 21
No active advertisement
ਅਜੀਤ ਡੈਸਕ 08-12-2025
ਕਾਠਗੜ੍ਹ, 7 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) -ਹਰਕ ਸਿੰਘ ਰਾਵਤ ਵਲੋਂ ਸਿੱਖਾਂ ਬਾਰੇ ਕੀਤੀ ਟਿੱਪਣੀ ਮਗਰੋਂ ਪੰਜਾਬ 'ਚ ਸਿਆਸਤ ਭਖ ਗਈ ਹੈ ਜਿੱਥੇ ਇਸ ਮਾਮਲੇ ਵਿੱਚ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਮਿਤ ਕੁਮਾਰ ਸੇਠੀ ਸਰਪੰਚ ਥੋਪਿਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਜਿਸ ਦੀ ਤਾਜ਼ਾ ਮਿਸਾਲ ਜੱਗ ਜਾਹਰ ਹੋ ਗਈ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਸਿੱਖਾਂ ਪ੍ਰਤੀ ਕਿੰਨੀ ਮਾੜੀ ਸੋਚਣੀ ਹੈ ਕਿ ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਅਜੇ ਵੀ ਨਹੀਂ ਬਦਲੀ, ਰਾਵਤ ਦੀ ਬਦਜ਼ਬਾਨੀ ਲਈ ਸਮੁੱਚੀ ਕਾਂਗਰਸ ਮੁਆਫ਼ੀ ਮੰਗੇ | ਸੇਠੀ ਸਰਪੰਚ ਨੇ ਕਿਹਾ ਕਿ ਸਿੱਖ ਉਹ ਕੌਮ ਹੈ ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ | ਸੇਠੀ ਸਰਪੰਚ ਨੇ ਕਾਂਗਰਸ ਦੇ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਹਰਕ ਸਿੰਘ ਰਾਵਤ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਅੰਬੇਡਕਰ ਦੀ ਲਾਸਾਨੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾਵੇਗਾ -ਪੱਲੀ ਝਿੱਕੀ <br/> ਅਗਲੀ ਖ਼ਬਰ ਸਵਰਗਵਾਸੀ ਅਜੀਤ ਕੌਰ ਗਿੱਦਾ ਨਮਿਤ ਹੋਈ ਬੀ. ਡੀ. ਸੀ. ਵਿਖੇ ਪ੍ਰਾਥਨਾ ਸਭਾ <br/>
Ad Position 24