25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਵਰਗਵਾਸੀ ਅਜੀਤ ਕੌਰ ਗਿੱਦਾ ਨਮਿਤ ਹੋਈ ਬੀ. ਡੀ. ਸੀ. ਵਿਖੇ ਪ੍ਰਾਥਨਾ ਸਭਾ <br/>

Ad Position 21
No active advertisement
ਅਜੀਤ ਡੈਸਕ 08-12-2025
ਨਵਾਂਸ਼ਹਿਰ, 7 ਦਸੰਬਰ (ਦੀਦਾਰ ਸਿੰਘ ਸ਼ੇਤਰਾ) - ਪਿੰਡ ਸੁੱਜੋਂ ਵਿਖੇ ਜਨਮੇ ਉੱਘੇ ਸਮਾਜ ਸੇਵੀ ਤੇ ਉਪਕਾਰ ਕੋਆਰਡੀਨੇਸ਼ਨ ਸੇਵਾ ਸੋਸਾਇਟੀ ਰਜਿਸਟਰਡ ਨਵਾਂਸ਼ਹਿਰ ਦੇ ਪ੍ਰਧਾਨ ਪਿ੍ੰਸੀਪਲ ਜਸਪਾਲ ਸਿੰਘ ਗਿੱਦਾ ਦੇ ਮਾਤਾ ਅਜੀਤ ਕੌਰ ਗਿੱਦਾ (103) ਨਮਿਤ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਵਿਖੇ ਇੱਕ ਪ੍ਰਾਰਥਨਾ ਸਭਾ ਹੋਈ | ਇਸ ਮੌਕੇ ਮਾਤਾ ਅਜੀਤ ਕੌਰ ਗਿੱਦਾ ਦੀ ਇੱਕ ਯਾਦਗਾਰੀ ਤਸਵੀਰ ਉਨ੍ਹਾਂ ਦੇ ਪਰਿਵਾਰ (ਪਿ੍ੰਸੀਪਲ ਜਸਪਾਲ ਸਿੰਘ ਗਿੱਦਾ) ਵਲੋਂ ਬੀ.ਡੀ.ਸੀ ਦੇ ਯਾਦਗਾਰੀ ਹਾਲ ਵਿੱਚ ਸਥਾਪਿਤ ਕੀਤੀ ਗਈ | ਮਾਤਾ ਅਜੀਤ ਕੌਰ ਗਿੱਦਾ ਨੂੰ ਬੀ. ਡੀ. ਸੀ ਨਵਾਂਸ਼ਹਿਰ ਦੀ ਸਮੁੱਚੀ ਟੀਮ ਅਤੇ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਮੋਮਬੱਤੀਆਂ ਬਾਲ ਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ | ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਵੁਕਤਾ ਨਾਲ ਮਾਤਾ ਅਜੀਤ ਕੌਰ ਗਿੱਦਾ ਦੇ ਜੀਵਨ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਬੀ. ਡੀ. ਸੀ ਵਲੋਂ ਡਾਕਟਰ ਅਜੇ ਬੱਗਾ ਨੇ ਮਾਤਾ ਅਜੀਤ ਕੌਰ ਗਿੱਦਾ ਦੇ ਪੁੱਤਰਾਂ ਦੀ ਤੁਲਨਾ ਸਰਵਨ ਪੁੱਤਰ ਨਾਲ ਕਰਕੇ ਉਨ੍ਹਾਂ ਦੇ ਪਰਿਵਾਰ ਦੀ ਮਾਤਾ ਅਜੀਤ ਕੌਰ ਪ੍ਰਤੀ ਦਿਖਾਈ ਸੇਵਾ ਭਾਵਨਾ ਦੀ ਵਡਿਆਈ ਕੀਤੀ | ਡਾਕਟਰ ਅਜੇ ਬੱਗਾ ਨੇ ਕਿਹਾ ਕਿ ਮੌਤ ਇਕ ਅਟੱਲ ਸੱਚਾਈ ਹੈ | ਇਸ ਤੋਂ ਡਰਨ ਦੀ ਬਜਾਏ ਇਸਨੂੰ ਮਾਨਣਾ ਚਾਹੀਦਾ ਹੈ | ਸ਼ਹਿਰ ਦੀਆਂ ਅਹਿਮ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ੋਕ ਸੰਦੇਸ਼ ਭੇਜੇ ਗਏ | ਮੰਚ ਸੰਚਾਲਨ ਹਰਬਿੰਦਰ ਸਿੰਘ ਗਹੂੰਣੀਆ ਸਾਬਕਾ ਮੈਨੇਜਰ ਬੀ. ਡੀ. ਸੀ ਨੇ ਕੀਤਾ | ਇਸ ਮੌਕੇ ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਗੁਰਿੰਦਰ ਸਿੰਘ ਤੂਰ ਵਲੋਂ ਆਏ ਹੋਏ ਸਾਕ ਸਬੰਧੀਆਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਬੀ. ਡੀ. ਸੀ ਕੌਂਸਲ ਨਵਾਂਸ਼ਹਿਰ ਦੀ ਸਮੁੱਚੀ ਟੀਮ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ, ਨੇਤਰਦਾਨ ਸੰਸਥਾ ਨਵਾਂਸ਼ਹਿਰ, ਏਕ ਨੂਰ ਸਵੈ ਸੇਵੀ ਸੰਸਥਾ, ਰੋਟਰੀ ਕਲੱਬ ਸੰਸਥਾ, ਰੋਡ ਸੇਫਟੀ ਜਾਗਰੂਕਤਾ ਸੁਸਾਇਟੀ, ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ, ਵਾਤਾਵਰਨ ਸੇਵਾ ਸੰਭਾਲ ਸੰਸਥਾ, ਪਿੰਡ ਸੁੱਜੋਂ ਤੋਂ ਧਾਰਮਿਕ, ਸਮਾਜਿਕ ਤੇ ਸਿੱਖਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਗਿੱਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਪਰਿਵਾਰ ਵਲੋਂ ਮਾਤਾ ਅਜੀਤ ਕੌਰ ਗਿੱਦਾ ਦੀ ਯਾਦ ਵਿੱਚ ਆਪਣੀ ਨੇਕ ਕਮਾਈ ਵਿਚੋਂ ਬੀ. ਡੀ. ਸੀ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕਰਨ ਦੇ ਨਾਲ-ਨਾਲ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਦਸਵੰਧ ਵਜੋਂ ਮਾਇਆ ਭੇਟ ਕੀਤੀ ਗਈ | ਇਸ ਮੌਕੇ ਐਸ. ਕੇ ਸਰੀਨ, ਮਨਮੀਤ ਸਿੰਘ, ਰਾਜਿੰਦਰ ਕੌਰ ਗਿੱਦਾ, ਨੋਬਲ ਸਰੀਨ, ਨਰਿੰਦਰ ਸਿੰਘ ਭਾਰਟਾ, ਪਰਵਿੰਦਰ ਸਿੰਘ ਰਾਣਾ, ਹਰਪ੍ਰਭਮਹਿਲ ਸਿੰਘ, ਪਿ੍ੰਸੀਪਲ ਬਿਕਰਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਅਜੇ ਵੀ ਨਹੀਂ ਬਦਲੀ-ਸਰਪੰਚ ਅਮਿਤ ਕੁਮਾਰ ਸੇਠੀ <br/> ਅਗਲੀ ਖ਼ਬਰ ਅਕਾਲੀ ਆਗੂਆਂ ਵਲੋਂ ਬਲਾਕ ਸੰਮਤੀ ਉਮੀਦਵਾਰ ਸਰਬਜੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ <br/>
Ad Position 24