ਉਸਮਾਨਪੁਰ, 7 ਦਸੰਬਰ (ਸੰਦੀਪ ਮਝੂਰ) - ਬਲਾਕ ਸੰਮਤੀ ਜ਼ੋਨ ਉਸਮਾਨਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮਦੀਵਾਰ ਸਰਬਜੀਤ ਕੌਰ ਪਤਨੀ ਕੁਲਦੀਪ ਰਾਮ ਮੀਟਾ ਦੇ ਹੱਕ ਵਿੱਚ ਅਕਾਲੀ ਆਗੂਆਂ ਜਥੇਦਾਰ ਤਾਰਾ ਸਿੰਘ ਸ਼ੇਖੂਪੁਰ ਅਤੇ ਜਥੇਦਾਰ ਅਮਰੀਕ ਸਿੰਘ ਸ਼ੇਖੂਪੁਰ ਸਰਕਲ ਪ੍ਰਧਾਨ ਜਾਡਲਾ ਵਲੋਂ ਵੱਖ-ਵੱਖ ਪਿੰਡਾਂ ਸ਼ਹਾਬਪੁਰ, ਮਜਾਰਾ ਕਲਾਂ, ਮਜਾਰਾ ਖੁਰਦ ਅਤੇ ਰਾਮਗੜ੍ਹ ਆਦਿ ਵਿਖੇ ਵੋਟਰਾਂ ਨਾਲ ਸੰਪਰਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਹੀ ਲੋਕਾਂ ਦੀ ਅਸਲ ਹਮਦਰਦ ਪਾਰਟੀ ਹੈ | ਜਿੰਨੀਆਂ ਵੀ ਲੋਕ ਭਲਾਈ ਸਕੀਮਾਂ ਹਨ | ਸਾਰੀਆਂ ਅਕਾਲੀ ਦਲ ਬਾਦਲ ਦੇ ਸਮੇਂ ਹੀ ਸ਼ੁਰੂ ਹੋਈਆਂ ਹਨ | ਉਨ੍ਹਾਂ ਕਿਹਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ | ਇਸ ਮੌਕੇ ਤਾਰਾ ਸਿੰਘ ਸ਼ਹਾਬਪੁਰ, ਬਲਵੀਰ ਸਿੰਘ ਕੰਗ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ |