28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਜਗਰਾਉਂ ਸ਼ਹਿਰ 'ਚ ਵਿਸ਼ਾਲ ਨਗਰ ਕੀਰਤਨ ਸਜਾਉਣ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 08-12-2025
ਜਗਰਾਉਂ, 7 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸਮਾਜ ਮਿਲਵਰਤਨ ਸੁਸਾਇਟੀ ਦੇ ਪ੍ਰਧਾਨ ਰਛਪਾਲ ਸਿੰਘ ਚੀਮਨਾ, ਸਰਪ੍ਰਸਤ ਮਹਿੰਗਾ ਸਿੰਘ ਮੀਰਪੁਰ, ਜਨਰਲ ਸੈਕਟਰੀ ਪ੍ਰੇਮ ਸਿੰਘ ਲੋਹਟ ਦੇ ਉਪਰਾਲੇ ਸਦਕਾ ਅਤੇ ਭਵਨਜੀਤ ਸਿੰਘ ਕਮਾਲਪੁਰਾ, ਪਿ੍ੰ: ਸਰਬਜੀਤ ਸਿੰਘ ਦੇਹੜਕਾ, ਬਲਵੀਰ ਸਿੰਘ, ਅਸ਼ੋਕ ਕੁਮਾਰ, ਮਹਿੰਦਰ ਸਿੰਘ ਕਮਾਲਪੁਰਾ, ਹੰਸ ਰਾਜ, ਹੈਪੀ ਲੋਹਟ ਅਤੇ ਕੁਲਦੀਪ ਸਿੰਘ ਮੀਰਪੁਰ ਦੇ ਸਹਿਯੋਗ ਨਾਲ ਗੁਰਦੁਆਰਾ ਕਮੇਟੀਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਹਰ ਸਾਲ ਜਗਰਾਉਂ ਸ਼ਹਿਰ ਵਿਚ ਇਕ ਵਿਸ਼ਾਲ ਨਗਰ ਕੀਰਤਨ ਸਜਾਉਣ ਲਈ ਫ਼ੈਸਲਾ ਲਿਆ ਗਿਆ | ਇਸ ਮੌਕੇ ਸਮਾਜ ਮਿਲਵਰਤਨ ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਇਹ ਨਗਰ ਕੀਰਤਨ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਸਜਾਇਆ ਜਾਇਆ ਕਰੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਗੁਰਦੁਆਰਾ ਗੁਰੂ ਰਵਿਦਾਸ ਜੀ ਕੱਚਾ ਕਿਲ੍ਹਾ ਜਗਰਾਉਂ ਤੋਂ 27 ਜਨਵਰੀ 2026 ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਇਸ ਮੀਟਿੰਗ ਵਿਚ ਪ੍ਰਧਾਨ ਅਜਮੇਰ ਸਿੰਘ ਢੋਲਣ, ਸੈਕਟਰੀ ਹਰਭਜਨ ਸਿੰਘ, ਪ੍ਰਧਾਨ ਬਲਵੀਰ ਕੁਮਾਰ, ਹੈਪੀ ਲੋਹਟ, ਸਰਬਜੀਤ ਸਰਬਾ, ਪ੍ਰਧਾਨ ਜੰਗੀਰ ਸਿੰਘ, ਚਰਨਦੀਪ ਸਿੰਘ, ਪ੍ਰਧਾਨ ਬਲਵੀਰ ਸਿੰਘ, ਬਾਬਾ ਅਵਤਾਰ ਸਿੰਘ, ਪ੍ਰਧਾਨ ਹਰਨੇਕ ਸਿੰਘ, ਸਤਿਨਾਮ ਸਿੰਘ, ਪ੍ਰਧਾਨ ਸਵਰਨਜੀਤ ਸਿੰਘ, ਸਤਨਾਮ ਸਿੰਘ ਲੋਹਟ, ਪ੍ਰਧਾਨ ਹਰਵਿੰਦਰ ਸਿੰਘ, ਕੈਪਟਨ ਗੁਲਜ਼ਾਰ ਸਿੰਘ, ਹੰਸਰਾਜ, ਪ੍ਰਧਾਨ ਗੁਰਮੁੱਖ ਸਿੰਘ, ਜਸਵੀਰ ਸਿੰਘ, ਪ੍ਰਧਾਨ ਮਹਿੰਦਰ ਸਿੰਘ, ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨਵ ਵਿਕਾਸ ਸੰਸਥਾ ਹਵਾ, ਪਾਣੀ ਅਤੇ ਮਿੱਟੀ ਦੀ ਸੰਭਾਲ ਲਈ ਯਤਨਸ਼ੀਲ ਅਗਲੀ ਖ਼ਬਰ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਫੇਰੂਰਾਈ ਵਿਖੇ ਲਾਵਾਰਿਸ ਤੇ ਮੰਦਬੁੱਧੀ ਵਿਅਕਤੀ ਨੂੰ ਸ਼ਰਨ ਦਿੱਤੀ
Ad Position 24