01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭੂੰਦੜੀ ਵਿਚ ਪ੍ਰਧਾਨ ਰਾਜਾ ਵੜਿੰਗ ਦਾ ਭਰਵਾਂ ਚੋਣ ਜਲਸਾ

Ad Position 21
No active advertisement
ਅਜੀਤ ਡੈਸਕ 08-12-2025

ਭੂੰਦੜੀ, 7 ਦਸੰਬਰ (ਕੁਲਦੀਪ ਸਿੰਘ ਮਾਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਸਬਾ ਭੂੰਦੜੀ ਵਿਖੇ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਹੋਏ ਭਰਵੇਂ ਚੋਣ ਜਲਸੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਚੋਣ ਜਲਸੇ ਦਾ ਆਯੋਜਨ ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਗੁਰਮੀਤ ਸਿੰਘ ਭੂੰਦੜੀ ਵਲੋਂ ਕੀਤਾ ਗਿਆ | ਜਲਸੇ ਵਿਚ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁਖਮਿੰਦਰ ਸਿੰਘ ਟੋਨੀ, ਬਲਾਕ ਸੰਮਤੀ ਉਮੀਦਵਾਰ ਪਾਲ ਕੌਰ (ਭੂੰਦੜੀ), ਲਖਵਿੰਦਰ ਸਿੰਘ ਘਮਣੇਵਾਲ (ਆਲੀਵਾਲ), ਨਿਰਮਲ ਸਿੰਘ (ਗੱਗ ਕਲਾਂ), ਹਰਦੇਵ ਸਿੰਘ (ਮਾਜਰੀ), ਕੁਲਦੀਪ ਕੌਰ (ਸਲੇਮਪੁਰ), ਜਿੰਦਰਪਾਲ ਸਿੰਘ (ਰਾਊਵਾਲ), ਗੁਰਸੇਵਕ ਸਿੰਘ ਸਿੱਧੂ ਅਤੇ ਰੁਪਿੰਦਰ ਸਿੰਘ (ਬਸੈਮੀ) ਸਮੇਤ ਹੋਰ ਉਮੀਦਵਾਰ ਮੌਜੂਦ ਸਨ | ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਮੌਜੂਦਾ ਸਰਕਾਰ 'ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਬੁਰੀ ਤਰ੍ਹਾਂ ਡਿੱਗ ਚੁੱਕੀ ਹੈ, ਨਸ਼ਿਆਂ ਕਾਰਨ ਨੌਜਵਾਨ ਮਰ ਰਹੇ ਹਨ ਅਤੇ ਪੰਜਾਬ ਗੈਂਗਸਟਰਾਂ ਦੇ ਸਾਏ ਹੇਠ ਜੀਅ ਰਿਹਾ ਹੈ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਸਿੱਧਾ ਨਿਸ਼ਾਨਾ ਬਣਾਇਆ | ਇਸ ਮੌਕੇ ਕੈਪਟਨ ਸੰਦੀਪ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਬਾਸੀਆਂ, ਸੂਬਾ ਸਕੱਤਰ ਦਰਸ਼ਨ ਸਿੰਘ ਬੀਰਮੀ, ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਬੇਟ, ਕਾਮਰੇਡ ਬਲਰਾਜ ਸਿੰਘ ਰਾਜੂ, ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕੁਲਦੀਪ ਸਿੰਘ ਬੱਦੋਵਾਲ ਨੇ ਕਿਹਾ ਕਿ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਕਾਂਗਰਸੀ ਉਮੀਦਵਾਰਾਂ ਨੂੰ ਭਾਰੀ ਲੀਡ ਨਾਲ ਜਿਤਾਕੇ 2027 ਵਿਚ ਪੰਜਾਬ ਵਿਚ ਕਾਂਗਰਸ ਸਰਕਾਰ ਨੂੰ ਮਜ਼ਬੂਤ ਕੀਤਾ ਜਾਵੇਗਾ | ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁਖਮਿੰਦਰ ਸਿੰਘ ਟੋਨੀ ਅਤੇ ਬਲਾਕ ਸੰਮਤੀ ਦੇ ਸਾਰੇ ਉਮੀਦਵਾਰਾਂ ਨੇ ਕਿਹਾ ਕਿ ਉਹ ਵਰਕਰਾਂ ਅਤੇ ਸਮੂਹ ਜਨਤਾ ਦੇ ਸਹਿਯੋਗ ਨਾਲ ਵੱਡੀ ਜਿੱਤ ਹਾਸਲ ਕਰਕੇ ਕਾਂਗਰਸ ਨੂੰ ਮਜ਼ਬੂਤੀ ਦੇਣਗੇ | ਇਸ ਮੌਕੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਸਰਪੰਚ ਭੁਪਿੰਦਰ ਸਿੰਘ ਚਾਵਲਾ, ਪੰਚ ਤੇਜਿੰਦਰ ਸਿੰਘ ਲੀਹਾਂ ਚੀਮਾ, ਸਰਪੰਚ ਗੁਰਚਰਨ ਸਿੰਘ ਤਲਵਾੜਾ, ਸੁਖਵਿੰਦਰ ਸਿੰਘ ਸਲੇਮਪੁਰਾ, ਗੁਰਦੀਪ ਸਿੰਘ ਲਾਡੀ, ਸਰਪੰਚ ਬਲਵੰਤ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਜਗਦੇਵ ਸਿੰਘ ਗੋਰਸੀਆਂ, ਸਰਪੰਚ ਹਰਮੇਸ਼ ਸਿੰਘ, ਕੋਟਉਮਰਾ, ਸਰਪੰਚ ਪਰਮਿੰਦਰ ਸਿੰਘ ਤਲਵੰਡੀ ਕਲਾਂ, ਸੁਖਦੇਵ ਸਿੰਘ ਪੰਚ ਘਮਣੇਵਾਲ, ਸਾਬਕਾ ਸਰਪੰਚ ਅਲਵੇਲ ਸਿੰਘ ਘਮਨੇਵਾਲ, ਸਰਪੰਚ ਪ੍ਰੀਤਮ ਸਿੰਘ ਆਲੀਵਾਲ, ਸਾਬਕਾ ਸਰਪੰਚ ਸਤਨਾਮ ਸਿੰਘ ਘਮਨੇਵਾਲ, ਪ੍ਰਧਾਨ ਤਰਸੇਮ ਸਿੰਘ ਆਲੀਵਾਲ, ਕੁਲਦੀਪ ਸਿੰਘ ਮਾਨ ਭੱਠਾਧੂਹਾ, ਸੰਦੀਪ ਸਿੰਘ ਸਲੇਮਪੁਰਾ, ਸਤਪਾਲ ਸਿੰਘ ਪੰਚ, ਮਨਜਿੰਦਰ ਸਿੰਘ ਮੋਨੀ, ਸੂਬੇਦਾਰ ਕਾਲਾ ਸਿੰਘ, ਬਾਬਾ ਸੁੱਚਾ ਸਿੰਘ, ਸਵਰਨ ਸਿੰਘ ਬਿੱਲਾ, ਚਮਕੌਰ ਸਿੰਘ ਗੋਰਸੀਆਂ, ਭਿੰਦਰ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਹਾਕਮ ਸਿੰਘ ਧਾਲੀਵਾਲ, ਗੁਰਮੀਤ ਸਿੰਘ ਤਿਵਾੜੀ ਕਰਨੈਲ ਸਿੰਘ ਕਾਕੂ, ਬਿਨੇਪਾਲ ਸਿੰਘ ਬਰਾੜ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ 2024 ਦੇ ਆਈ.ਏ.ਐਸ. ਅਫ਼ਸਰਾਂ ਦੇ ਕਾਡਰਾਂ ਦੀ ਵੰਡ 'ਚ ਪੰਜਾਬ ਤੋਂ ਸਿਰਫ਼ ਗੁਰਕੰਵਲ ਸਿੰਘ ਨੂੰ ਮਿਲਿਆ ਪੰਜਾਬ ਕਾਡਰ ਅਗਲੀ ਖ਼ਬਰ 'ਬਾਬਾ ਬੋਹੜ' ਨੂੰ ਸਿਜਦਾ : ਪਿੰਡ ਬਾਦਲ 'ਚ ਆਰੰਭੇ ਸਮਾਰਕ 'ਚ ਵਿਸ਼ਾਲ ਬੁੱਤ ਦਾ ਅੱਜ ਲੋਕ-ਅਰਪਣ ਕਰਨਗੇ ਭੂੰਦੜ
Ad Position 24