01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

2024 ਦੇ ਆਈ.ਏ.ਐਸ. ਅਫ਼ਸਰਾਂ ਦੇ ਕਾਡਰਾਂ ਦੀ ਵੰਡ 'ਚ ਪੰਜਾਬ ਤੋਂ ਸਿਰਫ਼ ਗੁਰਕੰਵਲ ਸਿੰਘ ਨੂੰ ਮਿਲਿਆ ਪੰਜਾਬ ਕਾਡਰ

Ad Position 21
No active advertisement
ਅਜੀਤ ਡੈਸਕ 08-12-2025
ਕਾਲਾ ਸੰਘਿਆਂ, 7 ਦਸੰਬਰ (ਬਲਜੀਤ ਸਿੰਘ ਸੰਘਾ)-ਯੂ.ਪੀ.ਐਸ.ਸੀ. ਦੀ ਸਿਵਲ ਸਰਵਿਸਿਜ਼ ਦੀ 2024 ਦੀ ਪ੍ਰੀਖਿਆ ਦਾ ਨਤੀਜਾ 22 ਅਪ੍ਰੈਲ 2025 ਨੂੰ ਆਇਆ ਸੀ ਤੇ ਇਸ 'ਚੋਂ ਪੰਜਾਬ ਦੇ 4 ਉਮੀਦਵਾਰ ਮੁਦਿਤਾ ਬੰਸਲ, ਆਸਥਾ ਸਿੰਘ, ਕਾਰਤਿਕੇ ਕੁਮਾਰ ਅਤੇ ਗੁਰਕੰਵਲ ਸਿੰਘ ਆਈ.ਏ.ਐੱਸ. ਬਣਨ ਵਿਚ ਸਫਲ ਹੋਏ ਸਨ | ਅੱਜ ਯੂ.ਪੀ.ਐਸ.ਸੀ. ਵਲੋਂ ਸਾਰੇ 179 ਉਮੀਦਵਾਰਾਂ ਨੂੰ ਕਾਡਰ ਦੇ ਦਿੱਤੇ ਹਨ | ਪੰਜਾਬ ਦੇ ਇਨ੍ਹਾਂ 4 ਅਫ਼ਸਰਾਂ ਵਿਚੋਂ ਸਿਰਫ਼ ਜਲੰਧਰ ਦੇ ਗੁਰਕੰਵਲ ਸਿੰਘ ਨੂੰ ਪੰਜਾਬ ਦਾ ਆਈ.ਏ.ਐੱਸ. ਕਾਡਰ ਮਿਲਿਆ ਹੈ | ਬਾਕੀ ਤਿੰਨਾਂ ਅਫ਼ਸਰਾਂ ਮੁਦਿਤਾ ਬੰਸਲ ਨੂੰ ਪੱਛਮੀ ਬੰਗਾਲ, ਆਸਥਾ ਸਿੰਘ ਅਤੇ ਕਾਰਤਿਕੇ ਕੁਮਾਰ ਨੂੰ ਅਸਾਮ ਕਾਡਰ ਮਿਲਿਆ ਹੈ | ਜੀ.ਐੱਸ.ਟੀ. ਦੇ ਸਾਬਕਾ ਏ.ਈ.ਟੀ.ਸੀ. ਸਤਪਾਲ ਸਿੰਘ ਮੁਲਤਾਨੀ ਦੇ ਪੁੱਤਰ ਗੁਰਕੰਵਲ ਸਿੰਘ ਨੇ ਇਸ ਪ੍ਰੀਖਿਆ ਵਿਚ ਦੇਸ਼ ਭਰ ਵਿਚੋਂ 353 ਰੈਂਕ ਪ੍ਰਾਪਤ ਕੀਤਾ ਸੀ | ਇਸ ਵਾਰ ਪੰਜਾਬ ਦੇ ਕੋਟੇ 'ਚ ਚਾਰ ਆਈ.ਏ.ਐੱਸ. ਅਧਿਕਾਰੀ ਮਿਲੇ ਹਨ, ਅਦੀਬਾ ਅਨਮ ਅਸ਼ਫਾਕ ਅਹੈਨਦ ਮਹਾਰਾਸ਼ਟਰ ਤੋਂ, ਹਿਮਾਂਸ਼ੂ ਉੱਤਰਾਖੰਡ ਤੋਂ, ਗੁਰਕੰਵਲ ਸਿੰਘ ਪੰਜਾਬ ਤੋਂ ਅਤੇ ਸੁਬਰਤ ਸਿੰਘ ਬਾਲੋਟ ਦਿੱਲੀ ਤੋਂ ਹਨ | ਇਸ ਮੌਕੇ ਗੁਰਕੰਵਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ 'ਚ ਉਨ੍ਹਾਂ ਦੇ ਮਾਪਿਆਂ ਨੇ ਵੱਡਾ ਯੋਗਦਾਨ ਦਿੱਤਾ ਹੈ | ਗੁਰਕੰਵਲ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਐਮ.ਜੀ.ਐਨ. ਅਰਬਨ ਅਸਟੇਟ ਤੋਂ ਪ੍ਰਾਪਤ ਕੀਤੀ ਹੈ ਅਤੇ ਸਿਵਲ ਇੰਜੀਨੀਅਰਿੰਗ ਥਾਪਰ ਪਟਿਆਲੇ ਤੋਂ ਕੀਤੀ ਹੈ | ਪਹਿਲਾਂ ਉਹ ਬੀ.ਐਸ.ਐਫ. 'ਚ ਬਤੌਰ ਸਹਾਇਕ ਕਮਾਡੈਂਟ ਨਿਯੁਕਤ ਹੋਏ ਹਨ | ਮੁਲਤਾਨੀ ਪਰਿਵਾਰ ਦਾ ਪਿਛੋਕੜ ਪਿੰਡ ਰਾਏਪੁਰ ਪੀਰਬਖ਼ਸ਼ ਵਾਲਾ ਭੁਲੱਥ, ਕਪੂਰਥਲਾ ਅਤੇ ਹੁਣ ਉਹ ਜਲੰਧਰ ਦੇ ਅਰਬਨ ਅਸਟੇਟ ਫੇਸ 2 ਵਿਚ ਰਹਿੰਦੇ
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਕਾਨੂੰਨ-ਵਿਵਸਥਾ ਸੰਭਾਲਣ 'ਚ ਨਾਕਾਮ–ਅਸ਼ਵਨੀ ਸ਼ਰਮਾ ਅਗਲੀ ਖ਼ਬਰ ਭੂੰਦੜੀ ਵਿਚ ਪ੍ਰਧਾਨ ਰਾਜਾ ਵੜਿੰਗ ਦਾ ਭਰਵਾਂ ਚੋਣ ਜਲਸਾ
Ad Position 24