01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਆਪ' ਸਰਕਾਰ ਕਾਨੂੰਨ-ਵਿਵਸਥਾ ਸੰਭਾਲਣ 'ਚ ਨਾਕਾਮ–ਅਸ਼ਵਨੀ ਸ਼ਰਮਾ

Ad Position 21
No active advertisement
ਅਜੀਤ ਡੈਸਕ 08-12-2025
ਚੰਡੀਗੜ੍ਹ, 7 ਦਸੰਬਰ (ਸੰਦੀਪ ਕੁਮਾਰ ਮਾਹਨਾ)–ਬਰਨਾਲਾ ਜ਼ਿਲੇ੍ਹ ਦੇ ਤਪਾ ਮੰਡੀ 'ਚ ਗਾਵਾਂ ਦੀ ਹੱਤਿਆ ਦੇ ਮਾਮਲੇ ਨੇ ਸੂਬੇ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਇਸ ਘਟਨਾ ਨੂੰ ਲੈ ਕੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸੂਬੇ ਵਿਚ ਗ਼ੈਰਕਾਨੰੂਨੀ ਗਊ ਹੱਤਿਆ ਦੇ ਮਾਮਲੇ ਦਿਨ-ਬ-ਦਿਨ ਬੇਕਾਬੂ ਹੁੰਦੇ ਜਾ ਰਹੇ ਹਨ ਅਤੇ ਸਰਕਾਰ ਸੁੱਤੀ ਪਈ ਹੈ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੜਕ ਕੰਢੇ ਕਈ ਗਾਵਾਂ ਦੇ ਮਰੇ ਮਿਲਣਾ ਸਿਰਫ਼ ਅਣਮਨੁੱਖੀ ਵਤੀਰਾ ਨਹੀਂ, ਸਗੋਂ ਇਹ ਇਸ ਗੱਲ ਦਾ ਸਬੂਤ ਹੈ ਕਿ 'ਆਪ' ਸਰਕਾਰ ਕਾਨੂੰਨ-ਵਿਵਸਥਾ ਸੰਭਾਲਣ 'ਚ ਨਾਕਾਮ ਰਹੀ ਹੈ | ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਕਿ ਤਪਾ ਮੰਡੀ ਮਾਮਲੇ 'ਚ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ | ਨਾਲ ਹੀ ਗ਼ੈਰ-ਕਾਨੰੂਨੀ ਗਊ ਹੱਤਿਆ ਨੂੰ ਰੋਕਣ ਲਈ ਖ਼ਾਸ ਟਾਸਕ ਫੋਰਸ ਬਣਾਈ ਜਾਵੇ ਅਤੇ 2022 ਤੋਂ ਹੁਣ ਤੱਕ ਹੋਈਆਂ ਸਾਰੀਆਂ ਗਊ-ਹੱਤਿਆਵਾਂ ਦੀ ਨਿਆਇਕ ਜਾਂਚ ਹੋਵੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਤੱਕ ਜਾਣ ਵਾਲਾ ਰਸਤਾ ਬਣਿਆ ਹੋਰ ਦਿਲਕਸ਼ ਅਗਲੀ ਖ਼ਬਰ 2024 ਦੇ ਆਈ.ਏ.ਐਸ. ਅਫ਼ਸਰਾਂ ਦੇ ਕਾਡਰਾਂ ਦੀ ਵੰਡ 'ਚ ਪੰਜਾਬ ਤੋਂ ਸਿਰਫ਼ ਗੁਰਕੰਵਲ ਸਿੰਘ ਨੂੰ ਮਿਲਿਆ ਪੰਜਾਬ ਕਾਡਰ
Ad Position 24