'ਬਾਬਾ ਬੋਹੜ' ਨੂੰ ਸਿਜਦਾ : ਪਿੰਡ ਬਾਦਲ 'ਚ ਆਰੰਭੇ ਸਮਾਰਕ 'ਚ ਵਿਸ਼ਾਲ ਬੁੱਤ ਦਾ ਅੱਜ ਲੋਕ-ਅਰਪਣ ਕਰਨਗੇ ਭੂੰਦੜ
ਅਜੀਤ ਡੈਸਕ
08-12-2025
ਸੰਗਤ ਦਰਸ਼ਨਾਂ ਜ਼ਰੀਏ ਪਿੰਡ-ਪਿੰਡ ਤੱਕ ਪੁੱਜੇ ਬਾਦਲ
ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 25 ਅਪ੍ਰੈਲ 2023 ਨੂੰ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਮੌਤ ਨਾਲ ਭਾਰਤੀ ਰਾਜਨੀਤੀ ਵਿਚੋਂ ਹਲੀਮੀ ਤੇ ਨਰਮਦਿਲ ਰਾਜਨੀਤੀ ਦਾ ਦੌਰ ਇਕ ਦਫ਼ਾ ਮੁੱਕ ਗਿਆ ਸੀ | ਉਨ੍ਹਾਂ ਸੰਗਤ ਦਰਸ਼ਨਾਂ ਜ਼ਰੀਏ ਸੂਬੇ ਦੇ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚ ਕੀਤੀ | ਬਾਬਾ ਬੋਹੜ ਨੇ ਸਿਆਸੀ ਜੀਵਨ ਦੀ ਸ਼ੁਰੂਆਤ ਪਿੰਡ