01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹੱਥੋਂ ਨਿਕਲ ਚੁੱਕੀ ਹੈ–ਜਾਖੜ

Ad Position 21
No active advertisement
ਅਜੀਤ ਡੈਸਕ 08-12-2025
ਚੰਡੀਗੜ੍ਹ, 7 ਦਸੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ 'ਚ ਵਧ ਰਹੇ ਗੈਂਗਸਟਰਵਾਦ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ | ਅੱਜ ਚੰਡੀਗੜ੍ਹ ਸਥਿਤ ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਅੱਜ ਸਵੇਰੇ ਲੁਧਿਆਣਾ ਦੇ ਲਾਡੂਵਾਲ ਟੋਲ ਪਲਾਜ਼ਾ 'ਤੇ ਗੋਲੀਬਾਰੀ ਦੀ ਤਾਜ਼ਾ ਘਟਨਾ ਨੇ ਸਰਕਾਰ ਦੇ ਕਾਨੂੰਨ ਵਿਵਸਥਾ ਕਾਇਮ ਹੋਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ | ਵਪਾਰੀਆਂ ਤੋਂ ਲੈ ਕੇ ਆਮ ਨਾਗਰਿਕਾਂ ਤੱਕ ਹਰ ਕੋਈ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਦੇ ਇਕ ਮੁੱਖ ਮੰਤਰੀ ਨੇ 350 ਕਰੋੜ ਦੇ ਕੇ ਕੁਰਸੀ ਲਈ ਸੀ ਅਤੇ ਜਿਨ੍ਹਾਂ ਨੇ 300 ਤੋਂ 500 ਕਰੋੜ ਖਾਧੇ ਹਨ, ਉਹ ਸਭ ਅੱਜ ਵੀ ਕਾਂਗਰਸ 'ਚ ਬੈਠੇ ਹਨ | ਇਹ ਦੋਸ਼ ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਦੇ ਉਸ ਬਿਆਨ ਦੇ ਜਵਾਬ ਵਿਚ ਲਗਾਏ ਜਿਸ 'ਚ ਸਿੱਧੂ ਨੇ ਕਿਹਾ ਸੀ ਕਿ ਕਾਂਗਰਸ ਵਿਚ 500 ਕਰੋੜ ਦੀ ਅਟੈਚੀ ਵਾਲਾ ਹੀ ਸੀ.ਐਮ. ਬਣਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹੱਥੋਂ ਨਿਕਲ ਚੁੱਕੀ ਹੈ |
Ad Position 22
No active advertisement
ਪਿਛਲੀ ਖ਼ਬਰ 'ਬਾਬਾ ਬੋਹੜ' ਨੂੰ ਸਿਜਦਾ : ਪਿੰਡ ਬਾਦਲ 'ਚ ਆਰੰਭੇ ਸਮਾਰਕ 'ਚ ਵਿਸ਼ਾਲ ਬੁੱਤ ਦਾ ਅੱਜ ਲੋਕ-ਅਰਪਣ ਕਰਨਗੇ ਭੂੰਦੜ ਅਗਲੀ ਖ਼ਬਰ ਪੀ.ਸੀ.ਐੱਸ. ਦੀ ਪ੍ਰੀਖਿਆ 'ਚ 40 ਫ਼ੀਸਦੀ ਉਮੀਦਵਾਰ ਹੋਏ ਹਾਜ਼ਰ
Ad Position 24