01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੀ.ਸੀ.ਐੱਸ. ਦੀ ਪ੍ਰੀਖਿਆ 'ਚ 40 ਫ਼ੀਸਦੀ ਉਮੀਦਵਾਰ ਹੋਏ ਹਾਜ਼ਰ

Ad Position 21
No active advertisement
ਅਜੀਤ ਡੈਸਕ 08-12-2025
ਪਟਿਆਲਾ, 7 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਵਲੋਂ ਅੱਜ ਸੂਬੇ ਅੰਦਰ ਪੰਜਾਬ ਰਾਜ ਸਿਵਲ ਸੇਵਾਵਾਂ (ਪੀ.ਸੀ.ਐੱਸ.) ਦੀ ਲਈ ਗਈ ਪ੍ਰੀਖਿਆ ਸਫਲਤਾਪੂਰਵਕ ਨੇਪਰੇ ਚੜ੍ਹ ਗਈ | 222 ਬਲਾਕ ਵਿਚ ਬਣੇ 165 ਸੈਂਟਰਾਂ ਅੰਦਰ ਇਹ ਪ੍ਰੀਖਿਆ ਲਈ ਗਈ | ਚੇਅਰਮੈਨ ਸੇਵਾਮੁਕਤ ਮੇਜਰ ਜਨਰਲ ਵਿਨਾਇਕ ਸੈਣੀ ਨੇ ਦੱਸਿਆ ਕਿ ਇਨ੍ਹਾਂ ਇਮਤਿਹਾਨਾਂ 'ਚ 85 ਹਜ਼ਾਰ ਉਮੀਦਵਾਰਾਂ ਵਲੋਂ ਅਪਲਾਈ ਕੀਤਾ ਗਿਆ ਸੀ | ਅੱਜ 40 ਫ਼ੀਸਦੀ ਉਮੀਦਵਾਰਾਂ ਵਲੋਂ ਹੀ ਇਹ ਪੇਪਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਉਹ ਖ਼ੁਦ ਸਵੇਰ ਤੋਂ ਚੰਡੀਗੜ੍ਹ ਸਟਰੌਂਗ ਰੂਮ ਜਿਥੋਂ ਇਹ ਪੇਪਰ ਵੱਖ-ਵੱਖ ਸੈਂਟਰਾਂ ਨੂੰ ਭੇਜੇ ਗਏ, ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਪੁਖ਼ਤਾ ਬਣਾਉਣ ਲਈ ਪਹੁੰਚੇ ਹੋਏ ਸਨ | ਉਸ ਤੋਂ ਬਾਅਦ ਬਨੂੜ, ਰਾਜਪੁਰਾ ਵਿਖੇ ਵੀ ਕਈ ਸੈਂਟਰਾਂ ਦਾ ਦੌਰਾ ਕੀਤਾ ਅਤੇ ਪ੍ਰੀਖਿਆ ਦਾ ਜਾਇਜ਼ਾ ਲਿਆ | ਇਸ ਤੋਂ ਇਲਾਵਾ ਪਟਿਆਲਾ ਵਿਖੇ ਸਟਰੌਂਗ ਰੂਮ ਵਿਚ ਵੀ ਪਹੁੰਚੇ ਅਤੇ ਖ਼ਾਸ ਕਰ ਕੇ 165 ਨੰਬਰ ਸੈਂਟਰ ਜਿੱਥੇ ਵਿਕਲਾਂਗ ਉਮੀਦਵਾਰਾਂ ਵਲੋਂ ਪ੍ਰੀਖਿਆ ਦਿੱਤੀ ਜਾਣੀ ਸੀ, ਨੂੰ ਮਿਲਣ ਵਾਲੀ ਹਰ ਸਹੂਲਤ ਦਾ ਜਾਇਜ਼ਾ ਲਿਆ | ਸੈਣੀ ਮੁਤਾਬਿਕ ਲੁਧਿਆਣਾ ਸੀ.ਟੀ. ਯੂਨੀਵਰਸਿਟੀ ਜਿਥੇ 19 ਬਲਾਕਾਂ 'ਚ 6500 ਉਮੀਦਵਾਰ ਪੇਪਰ ਦੇਣ ਪਹੁੰਚੇ 'ਤੇ ਵੀ ਖ਼ਾਸ ਨਜ਼ਰ ਰੱਖੀ ਗਈ | ਇਸ ਮੌਕੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ ਚਰਨਜੀਤ ਸਿੰਘ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹੱਥੋਂ ਨਿਕਲ ਚੁੱਕੀ ਹੈ–ਜਾਖੜ ਅਗਲੀ ਖ਼ਬਰ ਪਾਈਟੈਕਸ 'ਚ ਉਦਮੀਆਂ ਦਾ ਯੋਗਦਾਨ ਰਾਜ ਦੇ ਵਿਕਾਸ 'ਚ ਪਾ ਰਿਹਾ ਮਹੱਤਵਪੂਰਨ ਹਿੱਸਾ-ਡਾ: ਨਿੱਝਰ
Ad Position 24