01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪਾਈਟੈਕਸ 'ਚ ਉਦਮੀਆਂ ਦਾ ਯੋਗਦਾਨ ਰਾਜ ਦੇ ਵਿਕਾਸ 'ਚ ਪਾ ਰਿਹਾ ਮਹੱਤਵਪੂਰਨ ਹਿੱਸਾ-ਡਾ: ਨਿੱਝਰ

Ad Position 21
No active advertisement
ਪਾਈਟੈਕਸ 'ਚ ਸ਼ਾਮਿਲ ਵੱਡੀ ਗਿਣਤੀ 'ਚ ਲੋਕ | ਤਸਵੀਰ : ਹਰਜੀਤ ਸਿੰਘ <br/> 08-12-2025
ਅੰਮਿ੍ਤਸਰ, 7 ਦਸੰਬਰ (ਸੁਰਿੰਦਰ ਕੋਛੜ)-ਪਾਈਟੈਕਸ ਪ੍ਰਦਰਸ਼ਨੀ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਨੇ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਉੱਦਮੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੇ ਉਤਸ਼ਾਹ ਅਤੇ ਨਵੀਨਤਾ ਭਰੇ ਕੰਮਾਂ ਦੀ ਖ਼ਾਸ ਤੌਰ 'ਤੇ ਪ੍ਰਸ਼ੰਸਾ ਕੀਤੀ | ਡਾ: ਨਿੱਝਰ ਨੇ ਕਿਹਾ ਕਿ ਪਾਈਟੈਕਸ ਉੱਦਮੀਆਂ ਨੂੰ ਆਪਣੇ ਉਤਪਾਦਾਂ, ਕਲਾ ਅਤੇ ਕਾਰੀਗਰੀ ਨੂੰ ਵੱਡੇ ਪੱਧਰ 'ਤੇ ਪ੍ਰਦਰਸ਼ਿਤ ਕਰਨ ਲਈ ਸ਼ਾਨਦਾਰ ਅਤੇ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ, ਜੋ ਉਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਪਹੁੰਚਣ ਦਾ ਮੌਕਾ ਦਿੰਦਾ ਹੈ | ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਪੰਜਾਬ ਦੇ ਯੁਵਾ ਅਤੇ ਤਜਰਬੇਕਾਰ ਉੱਦਮੀ ਨਵੀਂ ਸੋਚ ਅਤੇ ਤਕਨਾਲੋਜੀ ਨੂੰ ਅਪਣਾ ਰਹੇ ਹਨ, ਰਾਜ ਦੀ ਅਰਥਵਿਵਸਥਾ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਪੀ.ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਕਰਵਾਏ ਜਾ ਰਹੇ 19ਵੇਂ ਪਾਈਟੈਕਸ ਦੌਰਾਨ ਅੱਜ ਐਤਵਾਰ ਨੂੰ ਅੰਮਿ੍ਤਸਰ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਜਲੰਧਰ ਤੋਂ ਵੀ ਵੱਡੀ ਗਿਣਤੀ 'ਚ ਲੋਕ ਪਹੁੰਚੇ | ਚੈਂਬਰ ਦੇ ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ ਅੰਮਿ੍ਤਸਰ ਕੌਮਾਂਤਰੀ ਮਹੱਤਵ ਵਾਲਾ ਸੈਰ-ਸਪਾਟਾ ਸਥਾਨ ਹੈ | ਇੱਥੇ ਪਹੁੰਚਣ ਵਾਲੇ ਲੋਕਾਂ ਨੇ ਵੱਖ-ਵੱਖ ਚੀਜ਼ਾਂ ਦੀ ਖ਼ਰੀਦਦਾਰੀ ਤੋਂ ਇਲਾਵਾ ਫੂਡ ਕੋਰਟ 'ਚ ਲੱਗੇ ਸਟਾਲਾਂ ਦਾ ਵੀ ਆਨੰਦ ਮਾਣਿਆ | ਚੈਂਬਰ ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਕਿਹਾ ਕਿ ਅੱਜ ਲਗਭਗ ਡੇਢ ਲੱਖ ਸੈਲਾਨੀਆਂ ਨੇ ਪਾਈਟੈਕਸ ਦਾ ਦੌਰਾ ਕੀਤਾ, ਜੋ ਕਿ ਆਪਣੇ ਆਪ 'ਚ ਇਕ ਰਿਕਾਰਡ ਹੈ | ਸੋਮਵਾਰ ਮੇਲੇ ਦਾ ਆਖ਼ਰੀ ਦਿਨ ਹੈ, ਇਸ ਲਈ ਆਖ਼ਰੀ ਦਿਨ ਖ਼ਰੀਦਦਾਰਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਪੀ.ਸੀ.ਐੱਸ. ਦੀ ਪ੍ਰੀਖਿਆ 'ਚ 40 ਫ਼ੀਸਦੀ ਉਮੀਦਵਾਰ ਹੋਏ ਹਾਜ਼ਰ ਅਗਲੀ ਖ਼ਬਰ ਆਸਟ੍ਰੇਲੀਅਨ ਮੰਤਰੀ ਜੂਲੀਅਨ ਹਿੱਲ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
Ad Position 24