27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਗੁਰੂ ਨਾਨਕ ਸਹਾਰਾ ਸੁਸਾਇਟੀ ਨੇ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ

Ad Position 21
No active advertisement
ਅਜੀਤ ਡੈਸਕ 18-12-2025
ਜਗਰਾਉਂ, 17 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਯੂ.ਕੇ. ਅਤੇ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 25ਵਾਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਸੀਨੀਅਰ ਸਿਟੀਜ਼ਨ ਹੋਮ ਵਿਚ ਕਰਵਾਇਆ ਗਿਆ | ਇਸ ਮੌਕੇ 27 ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ, ਰਾਸ਼ਨ ਅਤੇ ਕੱਪੜੇ ਵੰਡੇ ਗਏ | ਇਸ ਮੌਕੇ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਸੀਨੀਅਰ ਸਿਟੀਜ਼ਨ ਸੁਸਾਇਟੀ ਵੈਨਕੂਵਰ ਦੇ ਖ਼ਜ਼ਾਨਚੀ ਦਿਨੇਸ਼ ਮਲਹੋਤਰਾ ਨੇ ਆਪਣੀ ਨੇਕ ਕਮਾਈ ਵਿਚੋਂ 27 ਬਜ਼ੁਰਗਾਂ ਨੂੰ ਪੈਨਸ਼ਨ ਵੰਡੀ ਅਤੇ ਕਰਨਲ ਮੁਖਤਿਆਰ ਸਿੰਘ ਨੇ ਸਾਰੇ ਬਜ਼ੁਰਗਾਂ ਨੂੰ ਆਪਣੇ ਵਲੋਂ ਰਾਸ਼ਨ ਵੰਡਿਆ | ਸੀਨੀਅਰ ਸਿਟੀਜ਼ਨ ਸੁਸਾਇਟੀ ਵੈਨਕੂਵਰ ਦੇ ਐਡਵਾਈਜ਼ਰ ਜਰਨੈਲ ਸਿੰਘ ਸਹੋਤਾ ਅਤੇ ਸੁਰਿੰਦਰ ਸਿੰਘ ਨਕੋਦਰ ਨੇ ਸਾਰੇ ਬਜ਼ੁਰਗਾਂ ਨੂੰ ਗਰਮ ਕੱਪੜੇ ਵੰਡੇ | ਇਸ ਮੌਕੇ ਪੈਟਰਨ ਪੀ.ਸੀ. ਗਰਗ, ਆਰ.ਕੇ. ਗੁਪਤਾ, ਮੈਡਮ ਕੰਚਨ ਗੁਪਤਾ, ਕੇਵਲ ਮਲਹੋਤਰਾ, ਅਨਿਲ ਮਲੋਤਰਾ, ਅਵੀ ਮਲਹੋਤਰਾ, ਪ੍ਰਧਾਨ ਰਜਿੰਦਰ ਜੈਨ ਕਾਕਾ ਨੇ ਵੀ ਆਪਣੀ-ਆਪਣੀ ਕਮਾਈ 'ਚੋਂ ਬਜ਼ੁਰਗਾਂ ਦੀ ਸਹਾਇਤਾ ਕੀਤੀ | ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ | ਇਸ ਮੌਕੇ ਸੁੰਦਰ ਸ਼ਾਮ ਸੁੰਦਰ ਗਾਂਧੀ, ਸ਼ਸ਼ੀ ਭੂਸ਼ਣ ਜੈਨ, ਸੁਨੀਲ ਬਜਾਜ, ਅੰਮਿ੍ਤ ਲਾਲ ਮਿੱਤਲ, ਮਦਨ ਲਾਲ ਬਾਂਸਲ, ਲਲਿਤ ਅਗਰਵਾਲ, ਸਤੀਸ਼ ਸ਼ਰਮਾ, ਰਵੀ ਕੁਮਾਰ, ਰਾਜ ਕੁਮਾਰ ਭੱਲਾ, ਸਤੀਸ਼ ਸ਼ਰਮਾ, ਰਜਿੰਦਰ ਜੈਨ, ਅਰੁਣ ਸਿੰਗਲਾ, ਐੱਸ.ਪੀ. ਧਰਮ ਸਿੰਘ, ਨਰੇਸ਼ ਝਾਂਜੀ, ਕਿ੍ਸ਼ਨ ਬਜਾਜ, ਸਤੀਸ਼ ਬਾਂਸਲ, ਅਸ਼ਵਨੀ ਸ਼ਰਮਾ, ਵਰਿੰਦਰ ਸ਼ਰਮਾ, ਸੁਰਿੰਦਰ ਮਿੱਤਰ, ਪਰਮ ਸਿੰਘ, ਕਰਨਲ ਮੁਖਤਿਆਰ ਸਿੰਘ, ਦਿਨੇਸ਼ ਮਲਹੋਤਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਏਕੋਟ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 27... ਅਗਲੀ ਖ਼ਬਰ ਜਗਰਾਉਂ ਹਲਕੇ ਦੇ ਦੇਰ ਰਾਤ ਤੱਕ 2 ਜ਼ਿਲ੍ਹਾ ਪ੍ਰੀਸ਼ਦ ਅਤੇ 21 ਬਲਾਕ ਸੰਮਤੀ ਜ਼ੋਨਾਂ ਦੇ ਨਤੀਜੇ ਆਏ
Ad Position 24