ਜਗਰਾਉਂ, 17 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਜਗਰਾਉਂ ਵਲੋਂ 15 ਰੋਜ਼ਾ ਸਮਾਗਮ ਦੀ ਆਰੰਭਤਾ ਹੋਈ | ਪਹਿਲਾ ਸਮਾਗਮ ਸ: ਪ੍ਰਤਾਪ ਸਿੰਘ ਦੇ ਗ੍ਰਹਿ ਵਿਖੇ ਹੋਇਆ | ਸੁਸਾਇਟੀ ਮੈਂਬਰਾਂ ਦਿਲਮੋਹਨ ਸਿੰਘ, ਅਮਰਜੀਤ ਸਿੰਘ ਉਬਰਾਏ, ਚਰਨਜੀਤ ਸਿੰਘ ਜੋਨੀ ਨੇ ਦੱਸਿਆ ਕਿ ਇਹ ਸਮਾਗਮ 27 ਦਸੰਬਰ ਤੱਕ ਨਿਰੰਤਰ ਜਾਰੀ ਰਹਿਣਗੇ | ਰੋਜ਼ਾਨਾ ਰਾਤ ਨੂੰ 6:30 ਤੋਂ 8:30 ਵਜੇ ਤੱਕ ਸਮਾਗਮ ਸੰਗਤਾਂ ਦੇ ਘਰਾਂ ਵਿਚ ਹੋਣਗੇ | ਜਿਸ ਵਿਚ ਸਿੱਖ ਵਿਦਵਾਨ ਭਾਈ ਹਰਪ੍ਰੀਤ ਸਿੰਘ, ਪ੍ਰਸਿੱਧ ਰਾਗੀ ਭਾਈ ਮਨਜਿੰਦਰ ਸਿੰਘ ਹਠੂਰ ਵਾਲੇ, ਭਾਈ ਹਰਜੀਤ ਸਿੰਘ ਅਤੇ ਸੁਸਾਇਟੀ ਦੇ ਜਥੇ ਕਥਾ ਕੀਰਤਨ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਇਆ ਕਰਨਗੇ | ਇਸ ਮੌਕੇ ਹਰਦੇਵ ਸਿੰਘ ਬੌਬੀ, ਅਪਾਰ ਸਿੰਘ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਦੀਪਇੰਦਰ ਸਿੰਘ ਭੰਡਾਰੀ, ਜਗਜੀਤ ਸਿੰਘ ਸੋਨੀ, ਉਪਿੰਦਰ ਸਿੰਘ, ਡਿੰਪਲ, ਇਕਬਾਲ ਸਿੰਘ ਛਾਬੜਾ, ਗੁਰਪ੍ਰੀਤ ਸਿੰਘ ਭਜਨਗੜ੍ਹ, ਰਜਿੰਦਰ ਸਿੰਘ, ਅਮਰੀਕ ਸਿੰਘ, ਅਜੀਤ ਸਿੰਘ ਠੁਕਰਾਲ, ਸੁਖਵਿੰਦਰ ਸਿੰਘ ਭਸੀਨ, ਪਿ੍ਥੀਪਾਲ ਸਿੰਘ ਚੱਡਾ, ਅੰਮਿ੍ਤਪਾਲ ਸਿੰਘ, ਜਗਦੀਪ ਸਿੰਘ ਮੋਗੇ ਵਾਲੇ, ਪਰਮਜੀਤ ਸਿੰਘ ਬਜਾਜ, ਪਰਮਿੰਦਰ ਸਿੰਘ, ਜਤਵਿੰਦਰ ਪਾਲ ਸਿੰਘ ਜੇ.ਪੀ., ਅਮਰਜੀਤ ਸਿੰਘ ਉਬਰਾਏ, ਭਾਗ ਸਿੰਘ ਭਸੀਨ, ਰਣਜੀਤ ਸਿੰਘ ਹੈਪੀ, ਇੰਦਰਜੀਤ ਸਿੰਘ ਵਿੱਕੀ, ਪ੍ਰਧਾਨ ਸੁਖਦੇਵ ਸਿੰਘ ਨਸਰਾਲੀ, ਗੁਰਮੀਤ ਸਿੰਘ ਬਿੰਦਰਾ ਆਦਿ ਹਾਜ਼ਰ ਸਨ |