ਸਿੱਧਵਾਂ ਬੇਟ, 17 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਲੀਲਾਂ ਮੇਘ ਸਿੰਘ ਸੰਮਤੀ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸਤਪਾਲ ਕੌਰ ਗਰੇਵਾਲ ਪਤਨੀ ਬਲਰਾਜ ਸਿੰਘ ਗਰੇਵਾਲ ਨੇ ਆਪਣੀ ਵਿਰੋਧੀ ਉਮਦੀਵਾਰ ਬੀਬੀ ਮਨਜਿੰਦਰ ਕੌਰ ਨੂੰ 360 ਵੋਟਾਂ ਦੀ ਵੱਡੀ ਲੀਡ ਨਾਲ ਹਰਾ ਕੇ ਬੇਟ ਇਲਾਕੇ ਵਿਚ ਹਲਕਾ ਇੰਚਾਰਜ ਐੱਸ.ਆਰ. ਕਲੇਰ ਦੇ ਹੱਥ ਹੋਰ ਮਜ਼ਬੂਤ ਕਰ ਦਿੱਤੇ | ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੀ ਬੀਬੀ ਸਤਪਾਲ ਕੌਰ ਨੂੰ ਪੂਰੇ ਜ਼ੋਨ ਵਿਚੋਂ 1094 ਵੋਟਾਂ, ਕਾਂਗਰਸ ਦੀ ਬੀਬੀ ਮਨਜਿੰਦਰ ਕੌਰ ਨੂੰ 734 ਵੋਟਾਂ ਅਤੇ 'ਆਪ' ਦੀ ਬੀਬੀ ਸਰਬਜੀਤ ਕੌਰ ਸ਼ੇਰਪੁਰ ਨੂੰ ਸਿਰਫ਼ 281 ਵੋਟਾਂ ਮਿਲੀਆਂ | ਇਸ ਸ਼ਾਨਦਾਰ ਜਿੱਤ 'ਤੇ ਬੀਬੀ ਸਤਪਾਲ ਕੌਰ ਨੂੰ ਵਧਾਈ ਦਿੰਦੇ ਹੋਏ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਸਰਪੰਚ ਜਸਦੇਵ ਸਿੰਘ ਗਰੇਵਾਲ, ਪੰਚ ਬਹਾਦਰ ਸਿੰਘ ਲੀਲਾਂ ਨੇ ਵਧਾਈ ਦਿੰਦੇ ਹੋਏ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਜ਼ੋਨ ਤੋਂ ਕਾਂਗਰਸ ਸਰਕਾਰ ਸਮੇਂ ਵੀ ਸ਼ਾਨਦਾਰ ਜਿੱਤ ਦਰਜ ਕੀਤੀ ਸੀ |