ਜਗਰਾਉਂ, 19 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲਾਕ ਸੰਮਤੀ ਚੋਣਾਂ 'ਚ ਜਗਰਾਉਂ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ 4 ਬਲਾਕ ਸੰਮਤੀ ਮੈਂਬਰ ਜਿੱਤਣ 'ਤੇ ਆਗੂਆਂ ਤੇ ਵਰਕਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ | ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ 4 ਬਲਾਕ ਸੰਮਤੀ ਉਮੀਦਵਾਰਾਂ ਬੀਬੀ ਸਤਪਾਲ ਕੌਰ ਲੀਲਾਂ, ਬੀਬੀ ਅਮਰਜੀਤ ਕੌਰ ਦੇਹੜਕਾ, ਗੁਰਪ੍ਰੀਤ ਸਿੰਘ ਬਿੱਟੂ ਲੰਮੇ, ਸੁਰਿੰਦਰ ਸਿੰਘ ਡੱਲਾ ਦਾ ਸਨਮਾਨਿਤ ਕੀਤਾ | ਇਸ ਮੌਕੇ ਕੋਰ ਕਮੇਟੀ ਮੈਂਬਰ ਐੱਸ.ਆਰ. ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਹਲਕੇ ਦੇ ਵੋਟਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐੱਸ.ਆਰ. ਕਲੇਰ, ਭਾਈ ਗੁਰਚਰਨ ਸਿੰਘ ਗਰੇਵਾਲ ਤੇ ਕਮਲਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਬਲਾਕ ਸੰਮਤੀ ਦੇ ਨਤੀਜਿਆਂ ਨੇ ਅਕਾਲੀ ਦਲ ਦੇ ਭਵਿੱਖ ਲਈ ਚੰਗੇ ਸੰਕੇਤ ਦਿੱਤੇ ਹਨ, ਕਿਉਂਕਿ ਜਿੱਥੇ ਬਲਾਕ ਸੰਮਤੀ ਚੋਣਾਂ 'ਚ ਹਲਕੇ 'ਚ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਵਧਿਆ ਹੈ, ਉੱਥੇ ਪੰਜਾਬ ਭਰ 'ਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਇਹ ਦਰਸਾ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਖੇਤਰੀ ਪਾਰਟੀ 'ਤੇ ਭਰੋਸਾ ਕਰ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵੱਡੀ ਜਿੱਤ ਦਰਜ ਕਰਕੇ ਸਰਕਾਰ ਬਣਾਏਗਾ | ਦੱਸਣਯੋਗ ਹੈ ਕਿ ਜਗਰਾਉਂ ਹਲਕੇ 'ਚ ਸਮੁੱਚੇ ਤੌਰ 'ਤੇ 'ਆਪ' ਨੂੰ 18,701, ਕਾਗਰਸ ਨੂੰ 17,884 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 17535 ਵੋਟਾਂ ਮਿਲੀਆਂ ਹਨ | ਇਸ ਤਰ੍ਹਾਂ ਵੱਧਦੇ ਵੋਟ ਪ੍ਰਤੀਸ਼ਤ ਦੇ ਨਾਲ ਅਕਾਲੀ ਦਲ ਮੁੜ ਮਜ਼ਬੂਤ ਪ੍ਰਭਾਵ ਛੱਡਣ 'ਚ ਕਾਮਯਾਬ ਰਿਹਾ | ਇਸ ਮੌਕੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ, ਸਰਪੰਚ ਜਸਵੀਰ ਸਿੰਘ ਦੇਹੜਕਾ, ਸੁਖਵਿੰਦਰ ਸਿੰਘ ਕਾਲਾ ਚੀਮਾ, ਸਾਬਕਾ ਸਰਪੰਚ ਜਸਦੇਵ ਸਿੰਘ ਲੀਲਾਂ, ਯੂਥ ਆਗੂ ਸੰਦੀਪ ਸਿੰਘ ਮੱਲ੍ਹਾ, ਬਲਰਾਜ ਸਿੰਘ ਗਰੇਵਾਲ, ਜਗਜੀਤ ਸਿੰਘ ਡੱਲਾ, ਜਥੇਦਾਰ ਸੁਖਦੇਵ ਸਿੰਘ ਦੇਹੜਕਾ, ਜਸਵਿੰਦਰ ਜੱਸ ਖੈਹਿਰਾ ਦੇਹੜਕਾ, ਬਹਾਦੁਰ ਸਿੰਘ ਸਾਬਕਾ ਮੈਂਬਰ ਲੀਲਾਂ, ਹਰਚਰਨ ਸਿੰਘ ਸਾਬਕਾ ਸਰਪੰਚ ਲੀਲਾਂ, ਲਖਵਿੰਦਰ ਸਿੰਘ ਲੀਲਾਂ ਸਾਬਕਾ ਬਲਾਕ ਸੰਮਤੀ ਮੈਂਬਰ, ਦਵਿੰਦਰ ਸਿੰਘ ਪੰਚ ਲੀਲਾਂ, ਅਵਤਾਰ ਸਿੰਘ ਲੀਲਾਂ, ਸਰਬਜੀਤ ਕੌਰ ਲੀਲਾਂ, ਜਗਦੀਪ ਸਿੰਘ ਗਰੇਵਾਲ, ਗੁਰਮੀਤ ਸਿੰਘ ਦੇਹੜਕਾ, ਪਿ੍ਤਪਾਲ ਸਿੰਘ ਮੱਲ੍ਹਾ, ਗੁਰਦੇਵ ਸਿੰਘ ਦੇਹੜਕਾ, ਮੰਗਤ ਸਿੰਘ ਲੰਮਾ, ਜਗਦੇਵ ਸਿੰਘ ਨੰਬਰਦਾਰ ਲੰਮਾ, ਅਵਤਾਰ ਸਿੰਘ ਲੰਮਾ, ਜਸਵੰਤ ਸਿੰਘ ਸੰਤਾ ਲੰਮਾ, ਨਿਰਪਾਲ ਸਿੰਘ ਲੰਮਾ, ਜਰਨੈਲ ਸਿੰਘ ਲੰਮਾ, ਗੁਰਚਰਨ ਸਿੰਘ ਲੰਮਾ ਆਦਿ ਹਾਜ਼ਰ ਸਨ |