16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜਗਦੇਵ ਸਿੰਘ ਜੱਗਾ ਦੀ ਜਿੱਤ 'ਤੇ ਅਕਾਲਗੜ੍ਹ 'ਚ ਖ਼ੁਸ਼ੀ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 20-12-2025
ਗੁਰੂਸਰ ਸੁਧਾਰ, 19 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਜ਼ੋਨ ਅਕਾਲਗੜ੍ਹ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰ ਜਗਦੇਵ ਸਿੰਘ ਜੱਗਾ ਦੇ ਪਿੰਡ ਅਕਾਲਗੜ੍ਹ ਵਿਖੇ ਖ਼ੁਸ਼ੀ ਦਾ ਮਾਹੌਲ ਹੈ ਤੇ ਜਿਉਂ ਹੀ ਉਨ੍ਹਾਂ ਦੀ ਜਿੱਤ ਦਾ ਐਲਾਨ ਹੋਇਆ ਤਾਂ ਪਿੰਡ ਵਾਸੀਆਂ ਤੇ ਸਮਰਥਕਾਂ ਨੇ ਖੁੱਲ੍ਹ ਕੇ ਜਸ਼ਨ ਮਨਾਏ | ਸੰਮਤੀ ਜ਼ੋਨ ਅਕਾਲਗੜ੍ਹ ਵਿਚ ਸ਼ਾਮਿਲ ਪਿੰਡ ਨਵੀਂ ਆਬਾਦੀ ਅਕਾਲਗੜ੍ਹ ਦੋਵੇਂ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਜੇਤੂ ਉਮੀਦਵਾਰ ਜਗਦੇਵ ਸਿੰਘ ਜੱਗਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ | ਸ਼ਾਨਦਾਰ ਜਿੱਤ 'ਤੇ ਪ੍ਰਤੀਕਿਰਿਆ ਦਿੰਦਿਆਂ ਨਵੀਂ ਆਬਾਦੀ ਅਕਾਲਗੜ੍ਹ ਦੇ ਸਾਬਕਾ ਸਰਪੰਚ ਤੇ ਮੌਜੂਦਾ ਪੰਚ ਸੁਖਵਿੰਦਰ ਸਿੰਘ ਕਲੇਰ ਐੱਸ.ਕੇ. ਨੇ ਕਿਹਾ ਕਿ ਸੂਬੇ ਦੇ ਚੋਣ ਨਤੀਜਿਆਂ ਤੋਂ ਜ਼ਾਹਿਰ ਹੈ ਕਿ ਪੰਜਾਬ ਵਿਚ ਆਗਾਮੀ ਸਰਕਾਰ ਕਾਂਗਰਸ ਪਾਰਟੀ ਬਹੁਮਤ ਨਾਲ ਬਣਾਏਗੀ | ਇਸ ਮੌਕੇ ਉਨ੍ਹਾਂ ਹਲਕਾ ਰਾਏਕੋਟ ਕਾਂਗਰਸ ਇੰਚਾਰਜ਼ ਕਾਮਿਲ ਅਮਰ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ | ਇਸ ਸਮੇਂ ਜਗਦੇਵ ਸਿੰਘ ਜੱਗਾ, ਸੁਖਵਿੰਦਰ ਸਿੰਘ ਕਲੇਰ ਐੱਸ.ਕੇ., ਕੈਪਟਨ ਲਾਲ ਸਿੰਘ, ਪੰਚ ਰਜਿੰਦਰ ਸਿੰਘ, ਪੰਚ ਬਾਬੂ ਨਾਇਕ, ਮਾ: ਜਸਵੀਰ ਸਿੰਘ, ਹਰਸਤਿੰਦਰ ਛੋਟਾ, ਮਿੰਟੂ ਸਰਾਂ, ਦਲੇਰ ਸਿੰਘ ਅਕਾਲਗੜ੍ਹ, ਹਰਦੇਵ ਸਿੰਘ ਸੈਭੀ, ਜਸਵਿੰਦਰਪਾਲ ਸਿੰਘ ਮੱਲ, ਸੁਖਦੇਵ ਸਿੰਘ ਐਤੀਆਣਾ ਆਦਿ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੰਬੜਾਂ-ਲੁਧਿਆਣਾ ਸੜਕ 'ਤੇ ਚਿੱਟੀ ਪੱਟੀ (ਲਾਈਨ) ਨਾ ਲੱਗਣ ਕਾਰਨ ਧੁੰਦ ਦੇ ਚੱਲ ਰਹੇ ਮੌਸਮ 'ਚ ਵਾਹਨ ਚਾਲਕ ਹੋ ਰਹੇ ਹਨ ਪ... ਅਗਲੀ ਖ਼ਬਰ ਚਾਰ ਸਾਹਿਬਜ਼ਾਦੇ ਫ਼ਿਲਮ 21 ਨੂੰ ਦਿਖਾਈ ਜਾਵੇਗੀ
Ad Position 24