16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਚੇਅਰਮੈਨ ਗਿੱਲ ਵਲੋਂ ਤਰਸੇਮ ਸਿੰਘ ਹਾਂਗਕਾਂਗ ਨੂੰ ਸਮਾਜਿਕ ਜਾਗਿ੍ਤੀ ਫ਼ਰੰਟ ਹਾਂਗਕਾਂਗ ਦਾ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 20-12-2025
ਕਿਸ਼ਨਪੁਰਾ ਕਲਾਂ, 19 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਮਾਜਿਕ ਜਾਗਿ੍ਤੀ ਫ਼ਰੰਟ ਪੰਜਾਬ ਵਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਫ਼ੈਸਲਾ ਲੈਂਦਿਆਂ ਤਰਸੇਮ ਸਿੰਘ ਸਰਪੰਚ ਹਾਂਗਕਾਂਗ ਨੂੰ ਸਮਾਜਿਕ ਜਾਗਿ੍ਤੀ ਫ਼ਰੰਟ ਪੰਜਾਬ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਵਲੋਂ ਹਾਂਗਕਾਂਗ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਕਿਹਾ ਕਿ ਤਰਸੇਮ ਸਿੰਘ ਸਰਪੰਚ ਹਾਂਗਕਾਂਗ ਸਮਾਜ ਸੇਵਾ ਤੇ ਭਲਾਈ ਕਾਰਜਾਂ ਵਿਚ ਲਗਾਤਾਰ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਆ ਰਹੇ ਹਨ | ਉਨ੍ਹਾਂ ਦਾ ਦਿਆਲੂ ਸੁਭਾਅ ਤੇ ਸਮਾਜ ਪ੍ਰਤੀ ਸਮਰਪਣ ਭਾਵਨਾ ਸੰਗਠਨ ਲਈ ਪੇ੍ਰਰਨਾ ਸ੍ਰੋਤ ਹੈ | ਨਿਯੁਕਤੀ ਦੌਰਾਨ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਕੇ ਅਤੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ | ਨਵ-ਨਿਯੁਕਤ ਪ੍ਰਧਾਨ ਤਰਸੇਮ ਸਿੰਘ ਹਾਂਗਕਾਂਗ ਨੇ ਇਸ ਮੌਕੇ ਚੇਅਰਮੈਨ ਜਗਦੀਪ ਸਿੰਘ ਗਿੱਲ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਸਮਾਜਿਕ ਜਾਗਿ੍ਤੀ ਫ਼ਰੰਟ ਪੰਜਾਬ ਦੇ ਮਿਸ਼ਨ ਅਨੁਸਾਰ ਸਮਾਜ ਭਲਾਈ ਦੇ ਕਾਰਜਾਂ ਵਿਚ ਪੂਰੀ ਤਨਦੇਹੀ ਨਾਲ ਸੇਵਾ ਕਰਦੇ ਰਹਿਣਗੇ | ਇਸ ਇਸ ਮੌਕੇ ਰਤਨ ਸਿੰਘ ਤੂਰ ਜਨਰਲ ਸਕੱਤਰ, ਜਗਦੀਸ਼ ਸ਼ਰਮਾ, ਜਗਜੀਵਨ ਸਿੰਘ, ਜੀਤ ਸਿੰਘ, ਹਰਦੀਪ ਸਿੰਘ, ਰਾਮ ਸਿੰਘ, ਰਵਿੰਦਰਜੀਤ ਸਿੰਘ, ਗੁਰਮੇਲ ਸਿੰਘ ਅਮਿਤ ਸਵੱਦੀ, ਅਰਮਿੰਦਰ ਸਿੰਘ, ਸੁਖਦੇਵ ਸਿੰਘ ਬਿੱਲੂ ਮੱਲ੍ਹੀ, ਜਗਦੇਵ ਸਿੰਘ ਮਾਨ ਪ੍ਰਸਿੱਧ ਗੀਤਕਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਜੇਤੂ ਉਮੀਦਵਾਰ ਬੀਬੀ ਸਹਿਰੀਨ ਕੌਰ ਖ਼ਾਲਸਾ ਤੇ ਸੰਮਤੀ ਜੇਤੂ ਪਰਮਿ... ਅਗਲੀ ਖ਼ਬਰ ਹੰਬੜਾਂ-ਲੁਧਿਆਣਾ ਸੜਕ 'ਤੇ ਚਿੱਟੀ ਪੱਟੀ (ਲਾਈਨ) ਨਾ ਲੱਗਣ ਕਾਰਨ ਧੁੰਦ ਦੇ ਚੱਲ ਰਹੇ ਮੌਸਮ 'ਚ ਵਾਹਨ ਚਾਲਕ ਹੋ ਰਹੇ ਹਨ ਪ...
Ad Position 24