08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਾਂਝਾ ਪੈਨਸ਼ਨਰਜ਼ ਫਰੰਟ ਵਲੋਂ ਸਾਲਾਨਾ ਪੈਨਸ਼ਨਰਜ਼ ਦਿਵਸ 'ਤੇ ਸਮਾਗਮ ਦੌਰਾਨ ਬਜ਼ੁਰਗ ਪੈਨਸ਼ਨਰਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 21-12-2025
ਜਗਰਾਉਂ, 20 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸਾਂਝਾ ਪੈਨਸ਼ਨਰਜ਼ ਫਰੰਟ ਜਗਰਾਉਂ ਨੇ ਸਥਾਨਕ ਪੁਲਿਸ ਪੈਨਸ਼ਨਰਜ਼ ਭਵਨ 'ਚ ਸਾਲਾਨਾ ਪੈਨਸ਼ਨਰਜ਼ ਦਿਵਸ 'ਤੇ ਸਨਮਾਨ ਸਮਾਰੋਹ ਕੀਤਾ | ਇਸ ਮੌਕੇ ਅਸ਼ੋਕ ਭੰਡਾਰੀ ਦੀ ਪ੍ਰਧਾਨਗੀ ਹੇਠ ਹੋਈ ਭਰਵੀਂ ਇਕੱਤਰਤਾ 'ਚ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ ਗਈ | ਬੁਲਾਰਿਆਂ ਨੇ ਕਿਹਾ ਸਰਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਣਦਾ ਡੀ.ਏ. ਨਹੀਂ ਦੇ ਰਹੀ | ਜਸਵੰਤ ਸਿੰਘ ਕਲੇਰ (ਸਕੱਤਰ) ਨੇ ਕਿਹਾ ਕਿ ਇਸ ਮੌਕੇ ਸੁਪਰ ਸੀਨੀਅਰ ਸੇਵਾਮੁਕਤ 15 ਬਜ਼ੁਰਗਾਂ ਅਤੇ ਦਰਜਨ ਅÏਰਤਾਂ ਦੀਆਂ ਸੇਵਾਵਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਅਵਤਾਰ ਸਿੰਘ, ਹਰਬੰਸ ਅਖਾੜਾ, ਜੋਗਿੰਦਰ ਆਜ਼ਾਦ, ਸੁਖਦੇਵ ਸਿੰਘ, ਸਤਨਾਮ ਸਿੰਘ, ਜਗਦੀਸ਼ ਮਹਿਤਾ, ਤਾਰਾ ਸਿੰਘ ਰੂਮੀ, ਮੈਡਮ ਸੋਮਾ ਭੰਡਾਰੀ, ਪ੍ਰਵੀਨ ਕੌਰ, ਊਸ਼ਾ ਜੈਨ, ਬਲਵਿੰਦਰ ਸਿੰਘ ਪਟਵਾਰੀ, ਹਰਭਜਨ ਸਿੰਘ, ਜਗਮੋਹਣ ਸਿੰਘ, ਰਣਜੀਤ ਸਿੰਘ, ਰਮੇਸ਼ ਕੁਮਾਰ ਨੇ ਸੰਬੋਧਨ ਕੀਤਾ | ਮੀਟਿੰਗ 'ਚ ਚੋਣ ਡਿਊਟੀ ਕਰਨ ਜਾ ਰਹੀ ਮੋਗਾ ਜ਼ਿਲ੍ਹੇ ਦੀ ਅਧਿਆਪਕਾ ਕਰਮਜੀਤ ਕੌਰ ਅਤੇ ਉਸ ਦੇ ਪਤੀ ਜਸਕਰਨ ਭੁੱਲਰ ਦੀ ਦਰਦਨਾਕ ਮੌਤ 'ਤੇ ਡੂੰਘੇ ਗਮ ਦਾ ਇਜ਼ਹਾਰ ਕੀਤਾ ਗਿਆ | ਇਸ ਸਾਲ ਚਲਾਣਾ ਕਰ ਗਏ ਸਾਥੀਆਂ ਨੂੰ ਯਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਗੁਰੂ ਘਰਾਂ ਦੀਆਂ ਕਮੇਟੀਆਂ ਨਾਲ ਜਥੇਦਾਰ ਤਲਵੰਡੀ ਵਲੋਂ ਮੀਟਿੰਗ 22 ਨੂੰ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਬੇਰ ਕਲਾਂ ਵਿਖੇ ਮਾਪੇ ਅਧਿਆਪਕ ਮਿਲਣੀ
Ad Position 24