ਮਲੌਦ, 20 ਦਸੰਬਰ (ਸਹਾਰਨ ਮਾਜਰਾ)- ਸਰਕਾਰੀ ਹਾਈ ਸਕੂਲ ਬੇਰ ਕਲਾਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿਪਲ ਮਦਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬੀ. ਐਨ. ਓ ਕਮਲਜੀਤ ਕੌਰ ਸੋਮਲ ਦੀ ਅਗਵਾਈ ਹੇਠ ਮੈਗਾ ਪੀ. ਟੀ. ਐੱਮ ਕਾਰਵਾਈ ਗਈ | ਇਸ ਉਪਰੰਤ ਵੱਖ ਵੱਖ ਖੇਤਰਾਂ ਪੜ੍ਹਾਈ, ਖੇਡਾਂ ਅਤੇ ਵਿੱਦਿਅਕ ਸਹਾਇਕ ਗਤੀਵਿਧੀਆਂ ਵਿਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਇਨਾਮ ਵਜੋਂ ਸਰਟੀਫਿਕੇਟ ਦਿੱਤੇ ਗਏ | ਇਸ ਮੌਕੇ ਸਕੂਲ ਮੁਖੀ ਬਲਵਿੰਦਰ ਸਿੰਘ, ਅਧਿਆਪਕ ਹਰਜੋਤ ਸਿੰਘ, ਮਾ. ਬਲਜਿੰਦਰ ਸਿੰਘ ਕਾਕਾ ਅਤੇ ਸਮੂਹ ਸਟਾਫ਼ ਵਲੋਂ ਉਚੇਚੇ ਤੌਰ 'ਤੇ ਪੁੱਜੇ ਸਰਪੰਚ ਗੁਰਵਿੰਦਰ ਸਿੰਘ ਬਿੰਦਾ, ਸਾਬਕਾ ਸਰਪੰਚ ਜਸਵੰਤ ਸਿੰਘ, ਬਲਾਕ ਸੰਮਤੀ ਮੈਬਰ ਸਤਨਾਮ ਸਿੰਘ, ਬੈੰਕ ਚੇਅਰਮੈਨ ਗੁਰਪ੍ਰੀਤ ਸਿੰਘ, ਗੁਰਬਿੰਦਰ ਸਿੰਘ, ਮਿਲਕ ਸੁਸਾਇਟੀ ਪ੍ਰਧਾਨ, ਗਗਨਦੀਪ ਸਿੰਘ, ਡਾ. ਗੁਰਦੀਪ ਸਿੰਘ ਆਦਿ ਪਤਵੰਤੇ ਸੱਜਣਾਂ ਨਾਲ ਸਕੂਲ ਦੀ ਪ੍ਰਗਤੀ ਰਿਪੋਰਟ ਸਾਂਝੀ ਕੀਤੀ | ਸਕੂਲ ਸਟਾਫ਼ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਮੈਂਬਰ ਬਲਰਾਜ ਸਿੰਘ, ਕੋਮਲ ਸਿੰਘ, ਰਾਹੁਲ ਗਰਗ, ਨੀਤੂ ਗੁਪਤਾ, ਰੁਪਾਲੀ ਜਿੰਦਲ, ਅਮਨਦੀਪ ਕੌਰ, ਕਮਲਜੀਤ ਕੌਰ, ਸ਼ਰਨਜੀਤ ਕੌਰ, ਰਾਮ ਪਿਆਰਾ ਆਦਿ ਹਾਜ਼ਰ ਸਨ |