ਹੰਬੜਾਂ, 20 ਦਸੰਬਰ (ਮੇਜਰ ਹੰਬੜਾਂ)-ਨਿਊ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਵਿਖੇ ਪਿ੍ੰਸੀਪਲ ਸ੍ਰੀ ਮਦਨ ਲਾਲ ਸੇਠੀ ਦੀ ਅਗਵਾਈ ਹੇਠ ਬਲਾਕ ਸੰਮਤੀ ਜ਼ੋਨ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਾਵਰ ਕਾਰਜ ਸਿੰਘ ਬਾਠ ਦੇ ਚੋਣ ਜਿੱਤਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸੇਠੀ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਕਾਰਜ ਬਾਠ ਦੇ ਹੱਕ 'ਚ ਫਤਵਾ ਦਿੰਦਿਆਂ ਕਾਰਜ ਬਾਠ ਨੂੰ ਬਲਾਕ ਸੰਮਤੀ ਮੈਂਬਰ ਚੁਣਦਿਆਂ ਮਾਣ ਬਖਸ਼ਿਆ ਹੈ ਤੇ ਸਾਨੂੰ ਖੁਸ਼ੀ ਹੈ ਕਿ ਟੀਮ ਵਰਕ ਕਰਦਿਆਂ ਇਹ ਅਸੀਂ ਜਿੱਤ ਪ੍ਰਾਪਤ ਕਰ ਸਕੇ ਹਾਂ | ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਮੀਤ ਪ੍ਰਧਾਨ ਭੂਪਿੰਦਰ ਸਿੰਘ ਮਠਾੜੂ, ਅਕਾਲੀ ਆਗੂ ਅਵਤਾਰ ਸਿੰਘ ਤਾਰੀ ਚੀਮਾਂ, ਸਾਬਕਾ ਸਰਪੰਚ ਸੁਖਦੇਵ ਸਿੰਘ ਤੂਰ, ਆੜ੍ਹਤੀ ਜਗਤਾਰ ਸਿੰਘ ਕੈਲੇ, ਪ੍ਰਧਾਨ ਜਸਵੀਰ ਸਿੰਘ ਰਾਣਾ, ਦਵਿੰਦਰ ਕੁਮਾਰ ਲਵਲੀ ਸ਼ਰਮਾ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਪੰਚ ਅਜੀਤ ਸਿੰਘ ਢਿੱਲੋਂ, ਪੰਚ ਸੁਖਜੀਤ ਸਿੰਘ ਬਾਠ, ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ, ਪੰਚ ਗੁਰਚਰਨ ਸਿੰਘ ਬਾਠ, ਬਲਾਕ ਸੰਮਤੀ ਮੈਂਬਰ ਕਾਰਜ ਬਾਠ ਨੇ ਜਿੱਥੇ ਪਿੰਡ ਵਾਸੀ ਵੋਟਰਾਂ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਖਹਿਰਾ ਬੇਟ, ਬੁਰਜ, ਨਵਾਂ ਖਹਿਰਾ ਦੇ ਸਮੁੱਚੇ ਵੋਟਰਾਂ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਕੁਲਦੀਪ ਸਿੰਘ ਬਾਠ, ਕਪੂਰ ਸਿੰਘ ਘੁੰਮਣ, ਸੁਖਵਿੰਦਰ ਸਿੰਘ ਮਠਾੜੂ, ਬਲਵਿੰਦਰ ਸਿੰਘ ਭੈਰੋਮੁੰਨਾਂ, ਲਖਵੀਰ ਸਿੰਘ, ਭਿੰਦਰ ਭੱਟੀਆਂ, ਧਿਆਨ ਸਿੰਘ ਗੌਂਸਪੁਰ, ਅਮਨ ਭੈਰੋਮੁੰਨਾਂ, ਗੁਰਦੀਪ ਸਿੰਘ ਦੀਪਾ, ਅਕਾਲੀ ਆਗੂ ਅਮਰ ਸਿੰਘ ਪੱਪੂ, ਅਮਨਦੀਪ ਸਿੰਘ ਤੂਰ, ਦਾਰਾ ਸਿੰਘ ਤੂਰ ਸਮੇਤ ਹੋਰ ਸਮਰਥਕ ਵੀ ਮੌਜੂਦ ਸਨ |