ਰਾਏਕੋਟ, 20 ਦਸੰਬਰ (ਸੁਸ਼ੀਲ)-ਸਥਾਨਕ ਮੰਦਰ ਸ਼ਿਵਾਲਾ ਖਾਮ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਮੰਦਰ ਸ਼ਿਵਾਲਾ ਖਾਮ ਵਿਖੇ ਹਰ ਮਹੀਨੇ ਦੀ ਸ਼ਿਵਰਾਤਰੀ ਮੌਕੇ ਕਰਵਾਇਆ ਜਾਣ ਵਾਲਾ ਮਾਸਿਕ ਵਿਸ਼ਾਲ ਸੰਕੀਰਤਨ ਪ੍ਰਧਾਨ ਇੰਦਰਪਾਲ ਗੋਲਡੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਕੀਰਤਨ ਦੀ ਸੇਵਾ ਜੋਗਿੰਦਰਪਾਲ ਅਤੇ ਮਹਾਂਦੇਵ ਫਰੂਟ ਕੰਪਨੀ ਵਲੋਂ ਕਰਵਾਈ ਗਈ | ਜੋਤੀ ਪ੍ਰਚੰਡ ਕਰਨ ਉਪਰੰਤ ਗਣੇਸ਼ ਵੰਦਨਾ ਨਾਲ ਕੀਰਤਨ ਦੀ ਸ਼ੁਰੂਆਤ ਹੋਈ | ਜਿਸ ਤੋਂ ਬਾਅਦ ਉੱਘੇ ਭਜਨ ਗਾਇਕ ਇੰਦਰਪਾਲ ਗੋਲਡੀ ਅਤੇ ਹੋਰ ਕਲਾਕਾਰਾਂ ਵਲੋਂ ਸ਼ੰਕਰ ਭੋਲੇ ਨਾਥ ਅਤੇ ਮਾਂ ਭਗਵਤੀ ਦਾ ਗੁਣਗਾਨ ਕਰਕੇ ਭਗਤਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੋਜ ਵਰਮਾ, ਸਾਬਕਾ ਪ੍ਰਧਾਨ ਸਲਿਲ ਜੈਨ, ਮਨੋਹਰ ਲਾਲ ਲਾਡੀ, ਵਿਨੋਦ ਅਰੋੜਾ, ਰਾਜ ਸਿੰਗਲਾ, ਟਿੰਕੂ ਸਦਾਵਰਤੀ, ਸੀਨੀਅਰ ਮੀਤ ਪ੍ਰਧਾਨ ਰਿੱਕੀ ਜੈਦਕਾ, ਸ਼ਾਮ ਸੁੰਦਰ ਅਰੋੜਾ, ਸਤਪਾਲ ਪ੍ਰੇਮ, ਬਿੱਟੂ ਸਦਾਵਰਤੀ, ਰਾਕੇਸ਼ ਗੋਇਲ ਰਿੰਪਾ, ਰਜਨੀਸ਼ ਗੁਪਤਾ, ਪ੍ਰਦੀਪ ਜੈਨ ਦੀਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |